:

ਖਨੌਰੀ ਬਾਰਡਰ 'ਤੇ ਨਹੀਂ GYM 'ਚ ਹੋਈ DSP ਦੀ ਮੌਤ ! DGP ਦੇ ਟਵੀਟ 'ਤੇ ਖਹਿਰਾ ਦੀ ਟਿੱਪਣੀwww.samacharpunjab.com


ਲੁਧਿਆਣਾ ਦੇ ਮਸ਼ਹੂਰ ਹੋਟਲ ਪਾਰਕ ਪਲਾਜ਼ਾ ਵਿੱਚ ਬਣੇ ਜਿੰਮ ਵਿੱਚ ਕਸਰਤ ਕਰਨ ਆਏ ਡੀਐਸਪੀ ਮਾਲੇਰਕੋਟਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਡੀਐਸਪੀ ਮਲੇਰਕੋਟਲਾ ਦਿਲਪ੍ਰੀਤ ਸਿੰਘ ਦਾ ਕੁਝ ਸਮਾਂ ਪਹਿਲਾਂ ਲੁਧਿਆਣਾ ਤੋਂ ਤਬਾਦਲਾ ਕੀਤਾ ਗਿਆ ਹੈ। ਇਨ੍ਹੀਂ ਦਿਨੀਂ ਉਹ ਖਨੌਰੀ ਬਾਰਡਰ 'ਤੇ ਤਾਇਨਾਤ ਸੀ।ਡੀਐਸਪੀ ਦੀ ਮੌਤ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ 'ਤੇ ਪੋਸਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਕੱਲ੍ਹ ਅਸੀਂ ਆਪਣੇ ਬਹਾਦਰ ਡੀਐਸਪੀ ਦਿਲਪ੍ਰੀਤ ਸਿੰਘ ਨੂੰ ਗੁਆ ਦਿੱਤਾ, ਜੋ ਕਿ ਸੰਗਰੂਰ ਦੇ ਖਨੌਰੀ ਬਾਰਡਰ 'ਤੇ ਡਿਊਟੀ 'ਤੇ ਸਨ। ਦਿਲਪ੍ਰੀਤ ਨੇ 31 ਸਾਲ ਤੋਂ ਵੱਧ ਸਮੇਂ ਤੱਕ ਪੰਜਾਬ ਪੁਲਿਸ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ। ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ। ਸਾਡੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀਆਂ ਨਾਲ ਹੈ।ਡੀਜੀਪੀ ਦੇ ਟਵੀਟ ਉੱਤੇ ਪ੍ਰਤੀਕਿਆ ਦਿੰਦਿਆਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਸੀਂ ਦਿਲਪ੍ਰੀਤ ਸਿੰਘ ਦੇ ਦੇਹਾਂਤ 'ਤੇ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਪਰ ਡੀਐਸਪੀ ਦੀ ਮੌਤ ਖਨੌਰੀ ਬਾਰਡਰ ਉੱਤੇ ਨਹੀਂ ਸਗੋਂ ਲੁਧਿਆਣਾ ਦੇ ਇੱਕ ਜਿੰਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਉਹ ਅਕਸਰ ਲੁਧਿਆਣਾ ਆਪਣੇ ਘਰ ਆਉਂਦੇ ਸੀ। ਜਿੰਮ ਦਾ ਸ਼ੌਕੀਨ ਡੀਐਸਪੀ ਦਿਲਪ੍ਰੀਤ ਸਿੰਘ ਪਾਰਕ ਪਲਾਜ਼ਾ ਸਥਿਤ ਜਿੰਮ ਵਿੱਚ ਕਸਰਤ ਕਰਨ ਲਈ ਜਾਂਦੇ ਸੀ। ਕਸਰਤ ਦੌਰਾਨ ਅਚਾਨਕ ਉਸ ਦੀ ਛਾਤੀ 'ਚ ਦਰਦ ਹੋਣ ਲੱਗਾ ਅਤੇ ਉਹ ਉੱਥੇ ਹੀ ਡਿੱਗ ਪਿਆ। ਜਿਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ।
#DSP
#samacharpunjab
#punjabnews

ਤਾਜ਼ਾ ਖ਼ਬਰਾਂ
Gallery
Tags
Social Media