ਸੜਕ 'ਤੇ ਖੜ੍ਹੀ ਟਰਾਲੀ ਨਾਲ ਕਾਰ ਦੀ ਟੱਕਰ, 2 ਦੀ ਮੌਤ, 2 ਜ਼ਖ਼ਮੀwww.samacharpunjab.com
- Admin Default
- 04 Mar, 2024 01:46
ਮੋਗਾ-ਅੰਮ੍ਰਿਤਸਰ ਹਾਈਵੇ ਉੱਤੇ ਪਿੰਡ ਪੀਰ ਮੁਹੰਮਦ ਦੇ ਨੇੜੇ ਕਾਰ ਦੀ ਲੱਕੜ ਦੀ ਭਰੀ ਟਰਾਲੀ ਨਾਲ ਟੱਕਰ ਹੋ ਗਈ ਜਿਸ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ। ਜਦੋਂ ਕਿ ਹਾਦਸੇ ਵਿੱਚ 2 ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਦੱਸ ਦਈਏ ਕਿ ਕਾਰ ਤਰਨਤਾਰਨ ਦੇ ਖਾਲੜਾ ਤੋਂ ਲੁਧਿਆਣਾ ਵੱਲ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਉੱਤੇ ਲੱਕੜਾਂ ਦੀ ਭਰੀ ਟਰਾਲੀ ਨਾਲ ਇੱਕ ਕਾਰ ਦੀ ਟੱਕਰ ਹੋ ਗਈ। ਇਸ ਬਾਬਤ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਚਾਰੋਂ ਤਰਨਤਾਰਨ ਦੇ ਖਾਲੜਾ ਤੋਂ ਲੁਧਿਆਣਾ ਵੱਲ ਜਾ ਰਹੇ ਹਨ। ਇਹ ਚਾਰੇ ਸਾਹਨੇਵਾਲ ਦੀ ਇੱਕ ਸਟੀਕ ਫੈਕਟਰੀ ਵਿੱਚ ਕੰਮ ਕਰਦੇ ਸਨ।
#accident
#punjabnews
#samacharpunjab







