ਜਮਹੂਰੀ ਅਧਿਕਾਰ ਸਭਾ ਬਰਨਾਲਾ ਨੇ ਜਿਲ੍ਹਾ ਇਜਲਾਸ ‘ਚ 17 ਮੈਂਬਰੀ ਨਵੀਂ ਕਾਰਜ-ਕਾਰਣੀ ਕਮੇਟੀ ਚੁਣੀ ਸੋਹਣ ਸਿੰਘ ਮਾਝੀ ਪ੍ਰਧਾਨ, ਬਿੱਕਰ ਸਿੰਘ ਔਲਖ ਸਕੱਤਰ ਅਤੇ ਹਰਚਰਨ ਸਿੰਘ ਚਹਿਲ ਪ੍ਰੈਸ ਸਕੱਤਰ ਚੁਣੇ ਗਏwww.samacharpunjab.com
- Admin Default
- 18 Mar, 2024 01:49
ਜਮਹੂਰੀ ਅਧਿਕਾਰ ਸਭਾ ਬਰਨਾਲਾ ਨੇ ਜਿਲ੍ਹਾ ਇਜਲਾਸ ‘ਚ 17 ਮੈਂਬਰੀ ਨਵੀਂ ਕਾਰਜ-ਕਾਰਣੀ ਕਮੇਟੀ ਚੁਣੀ ਸੋਹਣ ਸਿੰਘ ਮਾਝੀ ਪ੍ਰਧਾਨ, ਬਿੱਕਰ ਸਿੰਘ ਔਲਖ ਸਕੱਤਰ ਅਤੇ ਹਰਚਰਨ ਸਿੰਘ ਚਹਿਲ ਪ੍ਰੈਸ ਸਕੱਤਰ ਚੁਣੇ ਗਏ
ਬਰਨਾਲਾ: ਮਾਰਚ 18,2024
ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਰਨਾਲਾ ਦਾ ਇਜਲਾਸ, ਐਤਵਾਰ 17 ਮਾਰਚ ਤਰਕਸ਼ੀਲ ਭਵਨ ਬਰਨਾਲਾ ਵਿੱਚ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਦੀ ਦੇਖ ਰੇਖ ਹੇਠ ਸੰਪੰਨ ਹੋਇਆ। ਇਜਲਾਸ ਕੁਝ ਮਹੀਨੇ ਪਹਿਲਾਂ ਅਕਾਲ ਚਲਾਣਾ ਕਰ ਗਏ ਸਭਾ ਦੇ ਸੂਬਾਈ ਆਗੂ ਅਤੇ ਲੋਕ ਘੋਲਾਂ ਦੇ ਅਣਥੱਕ ਯੋਧੇ ਨਾਮਦੇਵ ਭੁਟਾਲ ਨੂੰ ਸਮਰਪਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ, ਸਕੱਤਰ ਤੋਂ ਇਲਾਵਾ ਨਰਭਿੰਦਰ, ਹੇਮ ਰਾਜ ਸਟੈਨੋ ਅਤੇ ਨੀਲਮ ਰਾਣੀ ਸੁਸ਼ੋਭਿਤ ਸਨ। ਪ੍ਰੋਗਰਾਮ ਦੇ ਸ਼ੁਰੂ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਨਾਮਦੇਵ ਭੁਟਾਲ ਅਤੇ ਜਮਹੂਰੀ ਤੇ ਲੋਕ ਲਹਿਰਾਂ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ ,ਉਪਰੰਤ ਜਥੇਬੰਦਕ ਸਕੱਤਰ ਨੇ ਦੇਸ਼ ਦੇ ਅਜੋਕੇ ਜਮਹੂਰੀਅਤ ਵਿਰੋਧੀ ਮਾਹੌਲ ਦੇ ਸੰਦਰਭ ਵਿਚ ਜਮਹੂਰੀ ਕਾਰਕੁਨਾਂ ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨਦੇਹੀ ਕੀਤੀ। ਦਸੰਬਰ 2021 ਵਿਚ ਹੋਏ ਪਿਛਲੇ ਇਜਲਾਸ ਤੋਂ ਬਾਅਦ ਦੇ ਸਮੁੱਚੇ ਅਰਸੇ ਦੀ ਸਭਾ ਦੀ ਕਾਰਗੁਜ਼ਾਰੀ ਰਿਪੋਰਟ ਅਤੇ ਵਿਤੀ ਲੈਣ-ਦੇਣ ਦੀ ਰਿਪੋਰਟ ਸਾਬਕਾ ਜਿਲ੍ਹਾ ਸਕੱਤਰ ਸੋਹਣ ਸਿੰਘ ਮਾਝੀ ਨੇ ਪੇਸ਼ ਕੀਤੀ। ਇਸ ਰਿਪੋਰਟ ਉਪਰ ਹਾਊਸ ਵਿਚ ਹੋਈ ਖੁਲੀ ਚਰਚਾ ਦੌਰਾਨ ਜਿਥੇ ਮੈਬਰਾਂ ਤੇ ਦਰਸ਼ਕਾਂ ਨੇ ਸਭਾ ਦੀ ਕਾਰਗੁਜ਼ਾਰੀ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਉਥੇ ਇਸ ਅਰਸੇ ਦੌਰਾਨ ਸਭਾ ਵੱਲੋਂ ਜਮਹੂਰੀ ਚੇਤਨਾ ਦੇ ਪ੍ਰਚਾਰ ਪਰਸਾਰ ਅਤੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਉਪਰ ਸਰਕਾਰਾਂ ਦੇ ਫਾਸ਼ੀ ਹਮਲਿਆਂ ਪ੍ਰਤੀ ਢੁੱਕਵਾਂ ਪ੍ਰਤੀਕਰਮ ਦੇਣ ਲਈ ਜਿਲ੍ਹਾ ਇਕਾਈ ਦੀ ਸ਼ਲਾਘਾ ਵੀ ਕੀਤੀ। ਸੂਬਾਈ ਨੁਮਾਂਇੰਦੇ ਦੁਆਰਾ ਪਿਛਲੀ ਕਾਰਜਕਾਰਣੀ ਭੰਗ ਕੀਤੇ ਜਾਣ ਬਾਅਦ 17ਮੈਂਬਰੀ ਨਵੀਂ ਕਾਰਜਕਾਰਣੀ ਕਮੇਟੀ ਚੁਣੀ ਗਈ ਅਤੇ ਅਗਲੇ ਮਹੀਨੇ ਹੋਣ ਵਾਲੇ ਸੂਬਾਈ ਇਜਲਾਸ ਲਈ ਡੈਲੀਗੇਟਾਂ ਦੀ ਵੀ ਚੋਣ ਕੀਤੀ ਗਈ। ਨਵੀਂ ਕਾਰਜਕਾਰਣੀ ਨੇ ਸੋਹਣ ਸਿੰਘ ਮਾਝੀ ਨੂੰ ਪ੍ਰਧਾਨ, ਬਿੱਕਰ ਸਿਮਘ ਔਲਖ ਨੂੰ ਸਕੱਤਰ, ਹਰਚਰਨ ਸਿੰਘ ਚਹਿਲ ਨੂੰ ਪਠੈਸ ਸਕੱਤਰ, ਜਗਜੀਤ ਸਿੰਘ ਢਿੱਲਵਾਂ ਨੂੰ ਮੀਤ ਪ੍ਰਧਾਨ, ਪਰਮਜੀਤ ਕੌਰ ਜੋਧਪੁਰ ਨੂੰ ਵਿਤ ਸਕੱਤਰ ਅਤੇ ਪਿਸ਼ੌਰਾ ਸਿੰਘ ਹਮੀਦੀ ਨੂੰ ਸਹਾਇਕ ਸਕੱਤਰ ਦੇ ਅਹੁਦੇ ਲਈ ਚੁਣਿਆ। ਇਨ੍ਹਾਂ ਤੋਂ ਇਲਾਵਾ ਗੁਰਮੇਲ ਸਿੰਘ ਠੁੱਲੀਵਾਲ, ਪ੍ਰੇਮਪਾਲ ਕੌਰ, ਅਮਰਜੀਤ ਕੌਰ, ਕਮਲਜੀਤ ਕੌਰ ਪੱਤੀ, ਸੁਖਵਿੰਦਰ ਸਿੰਘ ਠੀਕਰੀਵਾਲਾ, ਜਸਪਾਲ ਸਿੰਘ, ਗੁਰਮੀਤ ਸੁਖਪੁਰ, ਅਮਨਦੀਪ ਸਿੰਘ ਬਖਤਗੜ, ਹੇਮ ਰਾਜ ਸਟੈਨੋ,ਚਮਕੌਰ ਸਿੰਘ ਸੰਧੂ ਕਲਾਂ, ਮਾਸਟਰ ਗੁਲਵੰਤ ਸਿੰਘ ਕਾਰਜਕਾਰਣੀ ਮੈਂਬਰ ਚੁਣੇ ਗਏ। ਸਾਬਕਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੂੰ ਆਪਣੀ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਸਭਾ ਦੀ ਪ੍ਰਧਾਨਗੀ ਦੇ ਅਹੁਦੇ ਦੀ ਜਿੰਮੇਵਾਰੀ ਨਿਭਾਉਣ ਤੋਂ ਅਸਮੱਰਥਤਾ ਪ੍ਰਗਟਾਈ। ਹਾਊਸ ਨੇ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਹਾਊਸ ਨੇ ਮਤਿਆਂ ਰਾਹੀਂ ਸਰਕਾਰ ਤੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਚੱਲ ਰਹੇ ਸੰਘਰਸ਼ ਦੀਆਂ ਮੰਗਾਂ ਮੰਨਣ, ਸੀਏਏ ਕਾਨੂੰਨ ਵਾਪਸ ਲੈਣ, ਪ੍ਰੋਫੈਸਰ ਜੀ ਐਨ ਸਾਈਬਾਬਾ ਵਾਂਗ ਹੀ ਬੇਕਸੂਰੇ ਦੂਸਰੇ ਜੇਲ੍ਹੀਂਬੰਦ ਬੁੱਧੀਜੀਵੀਆਂ, ਪੱਤਰਕਾਰਾਂ ਤੇ ਵਿਦਿਆਰਥੀਆਂ ਨੂੰ ਤੁਰੰਤ ਰਿਹਾ ਕਰਨ ਅਤੇ ਇਜ਼ਰਾਈਲ ਦੀ ਹਮਾਇਤ ਛੱਡ ਫਲਸਤੀਨੀ ਲੋਕਾਂ ਦੇ ਹੱਕ ਵਿਚ ਖੜ੍ਹਨ ਦੀ ਮੰਗ ਕੀਤੀ। ਅੰਤ ਵਿਚ ਨਵੇਂ ਚੁਣੇ ਪ੍ਰਧਾਨ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ। ਨਰਿੰਦਰਪਾਲ ਸਿੰਗਲਾ ਅਤੇ ਜਗਤਾਰ ਬੈਂਸ ਨੇ ਭਾਵਪੂਰਤ ਕਵਿਤਾਵਾਂ ਸੁਣਾਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਧਨੇਰ,ਨਰੈਣ ਦੱਤ, ਗੁਰਮੇਲ ਭੁਟਾਲ,ਨਵਕਿਰਨ ਪੱਤੀ,ਖੁਸ਼ਵਿੰਦਰਪਾਲ,ਨਾਨਕ ਸਿੰਘ ਅਮਲਾ ਸਿੰਘ ਵਾਲਾ, ਕੁਲਵੰਤ ਠੀਕਰੀਵਾਲਾ ਆਦਿ ਪਤਵੰਤੇ ਹਾਜ਼ਰ ਸਨ।
ਜਾਰੀ ਕਰਤਾ: ਹਰਚਰਨ ਸਿੰਘ ਚਹਿਲ
ਪ੍ਰੈਸ ਸਕੱਤਰ. ਜਮਹੂਰੀ ਅਧਿਕਾਰ ਸਭਾ ਬਰਨਾਲਾ, ਫੋਨ 81465 06583
#barnalanews
#breakingnews
#samacharpunjab







