:

ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਵਿਰੋਧ ਕਰ ਰਹੇ BJP ਸਾਂਸਦ ਸ਼ੋਭਾ ਕਰੰਦਲਾਜੇ ਤੇ ਤੇਜਸਵੀ ਸੂਰਿਆ ਨੂੰ ਪੁਲਿਸ ਨੇ ਲਿਆ ਹਿਰਾਸਤ 'ਚwww.samacharpunjab.com


ਬੈਂਗਲੁਰੂ ਪੁਲਿਸ ਨੇ ਸੰਸਦ ਮੈਂਬਰ (MP) ਸ਼ੋਭਾ ਕਰੰਦਲਾਜੇ ਅਤੇ ਤੇਜਸਵੀ ਸੂਰਿਆ ਨੂੰ ਹਿਰਾਸਤ ਵਿੱਚ ਲੈ ਲਿਆ, ਕਿਉਂਕਿ ਭਾਜਪਾ ਦੇ ਵਰਕਰਾਂ ਵਿਰੁੱਧ ਉਨ੍ਹਾਂ ਹਨੂਮਾਨ ਚਾਲੀਸਾ ਚਲਾਉਣ ਕਰਕੇ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਵਿਰੋਧ ਕਰਦਿਆਂ ਰੈਲੀ ਕੀਤੀ। ਹਲਾਸੁਰੂ ਗੇਟ ਥਾਣੇ ਦੇ ਕੋਲ ਵਾਪਰੀ ਇਸ ਘਟਨਾ ਨਾਲ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਬੰਗਲੁਰੂ ਦੇ ਨਾਗਾਰਟਪੇਟ ਵਿਚ ਥਾਂ-ਥਾਂ ‘ਤੇ ਹਨੂੰਮਾਨ ਜੀ ਦੇ ਸਮਰਥਕਾਂ ਨੇ ਇੱਕ ਰੈਲੀ ਦਾ ਆਯਜੋਨ ਕੀਤਾ ਸੀ ਪਰ ਪੁਲਿਸ ਨੇ ਰੈਲੀ ਵਿੱਚ ਸਾਰਿਆਂ ਨੂੰ ਜਾਣ ਦੀ ਅਨੂਮਤੀ ਨਹੀਂ ਦਿੱਤੀ ਸੀ। ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਮੁਕੇਸ਼ ਨਾਂਅ ਦੇ ਦੁਕਾਨਦਾਰ ਨੇ ਉਸ ਵੇਲੇ ਹਨੂਮਾਨ ਚਾਲੀਸਾ ਚਲਾਈ ਜਦੋਂ ਉੱਥੇ ਮੁਸਲਿਮ ਭਾਈਚਾਰੇ ਦੋ ਲੇਕ ਨਮਾਜ਼ ਅਦਾ ਕਰ ਰਹੇ ਸਨ। ਉਸ ਵੇਲੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਚਸ਼ਮਦੀਦ ਮੁਤਾਬਕ ਵਿਵਾਦ ਉਸ ਵੇਲੇ ਵੱਧ ਗਿਆ ਜਦੋਂ ਮੁਕੇਸ਼ ਨੇ ਨੌਜਵਾਨਾਂ ਦੀ ਮੰਗ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਦੁਕਾਨਦਾਰ ਦੀ ਕੁੱਟਮਾਰ ਕੀਤੀ। ਉੱਥੇ ਹੀ ਹਲਾਸੁਰੂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਇਸ ਦੇ ਨਾਲ ਹੀ ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।ਹਾਲਾਂਕਿ ਘਟਨਾ ਨੇ ਸਿਆਸੀ ਮੋੜ ਉਸ ਵੇਲੇ ਲੈ ਲਿਆ, ਜਦੋਂ ਭਾਜਪਾ ਦੇ ਵਰਕਰਾਂ ਨੇ ਵਿਰੋਧ ਕਰਦਿਆਂ ਹੋਇਆਂ ਮੁਕੇਸ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਭਾਜਪਾ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਹੋਇਆਂ ਇਸ ਨੂੰ ਹਿੰਦੂਆਂ ਦੀ ਭਾਵਨਾਵਾਂ ‘ਤੇ ਹਮਲਾ ਦੱਸਿਆ।

#breakingnews

#samacharpunjab





sourceABPnews

ਤਾਜ਼ਾ ਖ਼ਬਰਾਂ
Gallery
Tags
Social Media