ਕੇਜਰੀਵਾਲ ਨਹੀਂ ਦਿੰਦੇ ਅਸਤੀਫ਼ਾ ਤਾਂ ਦਿੱਲੀ ਵਿੱਚ ਲੱਗ ਸਕਦਾ ਹੈ ਰਾਸ਼ਟਰਪਤੀ ਸ਼ਾਸਨwww.samacharpunjab.com
- Admin Default
- 22 Mar, 2024 04:58
BREAKING NEWS : ਸਿੱਧੂ ਮੂਸੇਵਾਲਾ ਦੇ ਦੁਨੀਆ ਤੋਂ ਜਾਣ ਨਾਲ ਉਸ ਦੇ ਮਾਪਿਆਂ ਦੀ ਜ਼ਿੰਦਗੀ 'ਚ ਹਨੇਰਾ ਛਾ ਗਿਆ ਸੀ, ਪਰ ਹੁਣ ਨਿੱਕੇ ਮੂਸੇਵਾਲੇ ਯਾਨਿ ਛੋਟੇ ਸ਼ੁਭਦੀਪ ਦੇ ਉਨ੍ਹਾਂ ਦੀ ਜ਼ਿੰਦਗੀ 'ਚ ਆਉਣ ਨਾਲ ਮੂਸੇਵਾਲਾ ਪਰਿਵਾਰ ਦੀ ਜ਼ਿੰਦਗੀ 'ਚ ਫਿਰ ਬਹਾਰ ਆ ਗਈ ਹੈ। ਹੁਣ ਬਲਕੌਰ ਸਿੰਘ ਦਾ ਇੱਕ ਬਿਆਨ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਦੱਸ ਰਹੇ ਹਨ ਕਿ ਆਖਰ ਉਨ੍ਹਾਂ ਨੇ ਤੇ ਚਰਨ ਕੌਰ ਨੇ ਦੁਬਾਰਾ ਬੱਚਾ ਜੰਮਣ ਦਾ ਫੈਸਲਾ ਕਿਉਂ ਕੀਤਾ।ਵਾਇਰਲ ਵੀਡੀਓ 'ਚ ਬਲਕੌਰ ਸਿੰਘ ਕਹਿੰਦੇ ਹਨ, 'ਮੇਰੀ ਵਾਈਫ ਨੇ 2 ਸਾਲ ਪਹਿਲਾਂ ਆਪਣਾ ਜਵਾਨ ਪੁੱਤ ਖੋਹਿਆ ਸੀ। ਉਸ ਦੀ ਮਾਨਸਿਕ ਸਿਹਤ ਬਹੁਤ ਖਰਾਬ ਸੀ। ਇਸ ਗੱਲ ਨੂੰ ਮੈਂ ਸਮਝ ਸਕਦਾ ਹਾਂ। ਮੈਂ ਉਸ ਲੇਡੀ ਦੇ ਨਾਲ ਡੇਢ ਨਾਲ ਤਕਲੀਫ ਝੱਲੀ ਹੈ। ਉਸ ਦੀ ਹਾਲਤ ਅਜਿਹੀ ਹੁੰਦੀ ਸੀ ਕਿ ਮੈਂ ਦੂਜੇ ਕਮਰੇ 'ਚ ਜਾ ਕੇ ਰੋਂਦਾ ਹੁੰਦਾ ਸੀ। ਸਾਨੂੰ ਪਤਾ ਕਿ ਸਾਡੀ ਇਹ ਪੋਤੇ ਖਡਾਉਣ ਦੀ ਉਮਰ ਸੀ, ਪਰ ਜਦੋਂ ਘਰ ਦੀਆਂ ਜੜ੍ਹਾਂ ਲਾਉਣੀਆਂ ਹੋਣ ਤਾਂ ਉਮਰਾਂ ਨਹੀਂ ਦੇਖੀਆਂ ਜਾਂਦੀਆਂ।ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁਭਦੀਪ 17 ਮਾਰਚ 2024 ਨੂੰ ਦੁਨੀਆ 'ਚ ਆਇਆ ਹੈ। ਉਸ ਦੇ ਆਉਣ ਦਾ ਜਸ਼ਨ ਪੂਰੀ ਦੁਨੀਆ 'ਚ ਮਨਾਇਆ ਗਿਆ। ਇਹੀ ਨਹੀਂ ਨਿੱਕਾ ਮੂਸੇਵਾਲਾ ਨਿਊ ਯਾਰਕ ਦੀ ਟਾਈਮ ਸਕੂਐਰ ਬਿਲਡਿੰਗ 'ਤੇ ਵੀ ਫੀਚਰ ਹੋਇਆ ਸੀ। ਇਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ।ਦੂਜੇ ਪਾਸੇ ਇਹ ਵੀ ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਤਕਰੀਬਨ 2 ਸਾਲਾਂ ਬਾਅਦ ਬਲਕੌਰ ਸਿੰਘ ਤੇ ਚਰਨ ਕੌਰ ਨੇ ਦੂਜੇ ਬੱਚੇ ਨੂੰ ਦੁਨੀਆ 'ਚ ਲਿਆਉਣ ਦਾ ਫੈਸਲਾ ਕੀਤਾ। ਉਨ੍ਹਾਂ ਦੇ ਇਸ ਫੈਸਲੇ ਦਾ ਪੂਰੀ ਦੁਨੀਆ ਭਰ ਦੇ ਪੰਜਾਬੀਆਂ ਨੇ ਸਵਾਗਤ ਕੀਤਾ।
#breakingnews
#samacharpunjab
sourceABPnews







