ਚੰਨੀ ਨੇ ਪਰਵਾਸੀਆਂ ਨਾਲ ਖੇਡੀ ਹੋਲੀ, ਕਦੇ ਯੂਪੀ ਬਿਹਾਰੀਆਂ ਨੂੰ ਪੰਜਾਬ 'ਚੋਂ ਕੱਢਣ ਦੀ ਕੀਤੀ ਸੀ ਗੱਲwww.samacharpunjab.com
- Admin Default
- 26 Mar, 2024 23:34
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਵਾਸੀ ਭਾਈਚਾਰੇ ਨਾਲ ਹੋਲੀ ਦਾ ਤਿਉਹਾਰ ਮਨਾਇਆ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਹਰ ਸਾਲ ਪਰਵਾਸੀਆਂ ਨਾਲ ਹੋਲੀ ਮਨਾਉਂਦੇ ਹਨ। ਜਦਕਿ 2022 'ਚ ਉਨ੍ਹਾਂ ਦੇ 'ਯੂਪੀ, ਬਿਹਾਰ ਤੇ ਦਿੱਲੀ ਦੇ ਭਈਏ ਭਜਾਏ ਜਾਣਗੇ' ਵਾਲੇ ਬਿਆਨ 'ਤੇ ਵਿਵਾਦ ਖੜ੍ਹਾ ਹੋ ਗਿਆ ਸੀ।ਚਰਨਜੀਤ ਸਿੰਘ ਚੰਨੀ ਸੋਮਵਾਰ ਨੂੰ ਚਮਕੌਰ ਸਾਹਿਬ ਵਿਖੇ ਪ੍ਰੋਗਰਾਮ 'ਚ ਪੁੱਜੇ ਸਨ। ਚੰਨੀ ਨੇ ਕਿਹਾ ਕਿ ਉਹ ਹਰ ਸਾਲ ਆ ਕੇ ਆਪਣੇ ਪਰਵਾਸੀ ਭਰਾਵਾਂ ਨਾਲ ਹੋਲੀ ਮਨਾਉਂਦੇ ਹਨ। ਉਸ ਦੇ ਇਲਾਕੇ ਵਿੱਚ ਬਹੁਤ ਸਾਰੇ ਪਰਵਾਸੀ ਮਜ਼ਦੂਰ ਹਨ। ਇੱਥੇ ਸਾਰੇ ਭਰਾਵਾਂ ਵਾਂਗ ਰਹਿੰਦੇ ਹਨ। ਉਨ੍ਹਾਂ ਦੇ ਵਿਕਾਸ ਲਈ ਕਈ ਕੰਮ ਕੀਤੇ ਗਏ। ਇੱਥੇ ਗੋਵਰਧਨ ਪੂਜਾ ਲਈ ਮੰਦਰ ਬਣਾਇਆ ਗਿਆ ਸੀ, ਛੱਠ ਪੂਜਾ ਲਈ ਵੀ ਥਾਂ ਦਿੱਤੀ ਗਈ ਸੀ।ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਦਾ ਪਰਵਾਸੀ ਭਾਈਚਾਰੇ ਵੱਲੋਂ ਤਿਲਕ ਅਤੇ ਗੁਲਾਲ ਲਗਾ ਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਵੀ ਬਾਲੀਵੁੱਡ ਅਤੇ ਭੋਜਪੁਰੀ ਗੀਤਾਂ 'ਤੇ ਨੱਚਦੇ ਨਜ਼ਰ ਆਏ। ਚਰਨਜੀਤ ਸਿੰਘ ਚੰਨੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਦੇ ਸਾਹਮਣੇ ਬਿਆਨ ਦਿੰਦੇ ਕਿਹਾ ਸੀ ਕਿ, 'ਪੰਜਾਬੀ ਬਣੋ, ਯੂਪੀ-ਬਿਹਾਰ ਦੇ ਭਈਆ ਨੂੰ ਪੰਜਾਬ 'ਚ ਨਾ ਵੜਨ ਦਿਓ'। ਜਿਸ ਤੋਂ ਬਾਅਦ ਕਾਫੀ ਵਿਵਾਦ ਵੀ ਸ਼ੁਰੂ ਹੋ ਗਿਆ। ਵਿਰੋਧੀਆਂ ਨੇ ਚੰਨੀ ਨੂੰ ਨਿਸ਼ਾਨਾ ਬਣਾਇਆ। ਪੰਜਾਬ ਵਿੱਚ ਉਹ ਦੋ ਸੀਟਾਂ ਚਮਕੌਰ ਸਾਹਿਬ ਅਤੇ ਆਦਮਪੁਰ ਤੋਂ ਚੋਣ ਲੜੇ ਸੀ ਪਰ ਉਹ ਦੋਵਾਂ ਥਾਵਾਂ ’ਤੇ ਹਾਰ ਗਏ।
#punjabnews
#samacharpunjab
sourceABPnews







