:

ਮਸ਼ੂਕ ਦੇ ਪਿੰਡ ਹੋਲੀ ਖੇਡਣ ਗਏ ਪ੍ਰੇਮੀ ਨੂੰ ਲੋਕਾਂ 'ਰੰਗੇ ਹੱਥੀਂ' ਫੜਿਆ, ਫੇਰ ਜੋ ਹੋਇਆwww.samacharpunjab.com


ਬਜ਼ੁਰਗਾਂ ਦਾ ਕਹਿਣਾ ਹੈ ਕਿ ਹਰ ਘਟਨਾ ਦੇ ਵਾਪਰਨ ਦੀ ਤਰੀਕ ਨੀਲੀ ਛੱਤਰੀ ਵਾਲੇ ਨੇ ਪਹਿਲਾਂ ਹੀ ਤੈਅ ਕੀਤੀ ਹੁੰਦੀ ਹੈ। ਅਜਿਹਾ ਹੀ ਮਾਮਲਾ ਮੁਜ਼ੱਫਰਪੁਰ 'ਚ ਦੇਖਣ ਨੂੰ ਮਿਲਿਆ। ਇੱਥੋਂ ਦੇ ਅਹੀਆਪੁਰ ਥਾਣਾ ਖੇਤਰ ਦਾ ਦ੍ਰੋਣਪੁਰ ਵਾਸੀ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨਾਲ ਹੋਲੀ ਖੇਡਣ ਉਸਦੇ ਪਿੰਡ ਗਿਆ ਜੋ ਕਿ ਸੀਤਾਮੜੀ ਜ਼ਿਲ੍ਹੇ ਦੇ ਮਹਿੰਦਰਵਾੜਾ ਇਲਾਕੇ ਦੀ ਰਹਿਣ ਵਾਲੀ ਹੈ। ਪਰ ਪਿੰਡ ਵਾਲਿਆਂ ਨੇ ਲੜਕੇ ਨੂੰ ਹੋਲੀ ਵਾਲੇ ਦਿਨ 'ਰੰਗੇ ਹੱਥੀਂ' ਪ੍ਰੇਮਿਕਾ ਨਾਲ ਫੜ ਲਿਆ ਅਤੇ ਸਾਰਾ ਪਿੰਡ ਇਕੱਠਾ ਹੋ ਗਿਆ। ਲੜਕੀ ਦੇ ਪਰਿਵਾਰ ਵਾਲਿਆਂ ਨੇ ਹੋਲੀ ਖੇਡਣ ਦੇ ਇਰਾਦੇ ਨਾਲ ਆਏ ਲੜਕੇ ਦਾ ਹੋਲੀ ਵਾਲੇ ਦਿਨ ਪ੍ਰੇਮਿਕਾ ਨਾਲ ਵਿਆਹ ਕਰਵਾ ਦਿੱਤਾ। ਇਸ ਵਿਆਹ ਵਿੱਚ ਕੋਈ ਬੈਂਡ ਪਾਰਟੀ ਜਾਂ ਡੀਜੇ ਨਹੀਂ ਵਜਾਇਆ ਗਿਆ ਪਰ ਵਿਆਹ ਤੋਂ ਪਹਿਲਾਂ ਲੜਕੇ ਦੀ ਕੁੱਟਮਾਰ ਜ਼ਰੂਰ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਸੀਤਾਮੜੀ ਦੇ ਮਹਿੰਦਰਵਾੜਾ ਇਲਾਕੇ ਦੀ ਰਹਿਣ ਵਾਲੀ ਹੈ। ਹੋਲੀ ਮਨਾਉਣ ਲਈ ਉਹ ਮੁਜ਼ੱਫਰਪੁਰ ਜ਼ਿਲੇ ਦੇ ਮੀਨਾਪੁਰ ਬਲਾਕ ਅਧੀਨ ਪੈਂਦੇ ਪਿੰਡ ਮਹਿਦੇਆ 'ਚ ਆਪਣੀ ਮਾਸੀ ਦੇ ਘਰ ਆਈ ਸੀ। ਦੋਹਾਂ ਨੇ ਮੋਬਾਈਲ 'ਤੇ ਗੱਲ ਕੀਤੀ ਤੇ ਫੇਰ ਲੜਕੀ ਦਾ ਪ੍ਰੇਮੀ ਹੋਲੀ ਖੇਡਣ ਲਈ ਲੜਕੀ ਦੀ ਮਾਸੀ ਦੇ ਘਰ ਪਹੁੰਚ ਗਿਆ। ਉਨ੍ਹਾਂ ਦੋਹਾਂ ਨੇ ਮਾਸੀ ਦੇ ਘਰ ਰੰਗ ਵੀ ਖੇਡੇ ਪਰ ਘਰੋਂ ਬਾਹਰ ਨਿਕਲਦੇ ਸਮੇਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ ਤੇ ਲੜਕੇ ਦੀ ਕੁੱਟਮਾਰ ਕੀਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਈ 'ਚ ਕੁੜੀ ਦਾ ਵਿਆਹ ਹੋਣ ਵਾਲਾ ਸੀ। ਪਰ ਵਿਆਹ ਤੋਂ ਪਹਿਲਾਂ ਹੀ ਕੁੜੀ ਦਾ ਪ੍ਰੇਮੀ ਰੰਗ ਖੇਡਣ ਲਈ ਉਸਦੀ ਮਾਸੀ ਦੇ ਘਰ ਪਹੁੰਚ ਗਿਆ। ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਉਨ੍ਹਾਂ ਨੇ ਫੈਸਲਾ ਕੀਤਾ ਕਿ ਹੁਣੇ ਹੀ ਦੋਵਾਂ ਦਾ ਵਿਆਹ ਕਰਾ ਦੇਣਾ ਚਾਹੀਦਾ ਹੈ। ਫਿਰ ਦੋਵਾਂ ਨੂੰ ਮੰਦਿਰ ਲਿਜਾਇਆ ਗਿਆ ਅਤੇ ਉਸੇ ਦਿਨ ਵਿਆਹ ਕਰਵਾ ਦਿੱਤਾ ਗਿਆ। ਹੁਣ ਇਸ ਅਨੋਖੇ ਵਿਆਹ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ।

#breakingnews

#samacharpunjab






sourceABPnews

ਤਾਜ਼ਾ ਖ਼ਬਰਾਂ
Gallery
Tags
Social Media