:

AAP ਵਿਧਾਇਕ ਕੰਬੋਜ ਦੇ ਪਿਤਾ ਨੇ 15 ਦਿਨਾਂ ਅੰਦਰ ਬਦਲੀ ਦੂਸਰੀ ਪਾਰਟੀ, ਪਹਿਲਾਂ ਸਿਮਰਨਜੀਤ ਸਿੰਘ ਮਾਨ ਨਾਲ ਜੁੜੇ ਹੁਣ ਇਸ ਦਾ ਫੜਿਆ ਪੱਲਾwww.samacharpunjab.com


ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਜਾਂ ਲੀਡਰਾਂ ਦਾ ਦੂਜੀਆਂ ਪਾਰਟੀਆਂ ਵਿੱਚ ਜਾਣਾ ਦੇਖਣ ਨੂੰ ਮਿਲਿਆ ਤਾਂ ਹੁਣ ਇਹਨਾਂ ਵਿਧਾਇਕਾਂ ਦੇ ਮਾਪੇ ਵੀ ਪਾਰਟੀਆਂ ਬਦਲ ਰਹੇ ਹਲ। ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪਿਤਾ ਸੁਰਿੰਦਰ ਕੰਬੋਜ ਨੇ 15 ਦਿਨਾਂ ਵਿੱਚ ਦੂਜੀ ਵਾਰ ਪਾਰਟੀ ਬਦਲੀ ਹੈ।ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪਿਤਾ ਸੁਰਿੰਦਰ ਕੰਬੋਜ ਹੁਣ ਉਹ ਬਸਪਾ ਵਿੱਚ ਸ਼ਾਮਲ ਹੋ ਗਏ ਹਨ। ਸੁਰਿੰਦਰ ਕੰਬੋਜ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਸੰਸਦੀ ਹਲਕੇ ਵਿੱਚ ਬਹੁਗਿਣਤੀ ਵਿੱਚ ਕੰਬੋਜ ਭਾਈਚਾਰੇ ਦੀ ਮੌਜੂਦਗੀ ਕਾਰਨ ਬਸਪਾ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਭਰੋਸਾ ਦਿੱਤਾ ਹੈ। ਇਸੇ ਲਈ ਉਹ ਬਸਪਾ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਪਹਿਲਾਂ 24 ਮਾਰਚ ਨੂੰ ਸੁਰਿੰਦਰ ਕੰਬੋਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਸ਼ਾਮਲ ਹੋ ਗਏ ਸਨ। ਸੁਰਿੰਦਰ ਕੰਬੋਜ ਇਕ ਵਾਰ ਭਾਜਪਾ ਦੀ ਟਿਕਟ 'ਤੇ ਜਲਾਲਾਬਾਦ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਬਾਅਦ ਵਿੱਚ ਉਹ ਆਪਣੇ ਪੁੱਤਰ ਜਗਦੀਪ ਕੰਬੋਜ ਗੋਲਡੀ ਨਾਲ ਕਾਂਗਰਸ ਅਤੇ ਫਿਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।ਦੱਸ ਦੇਈਏ ਕਿ 'ਆਪ' ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਨੂੰ ਪੰਜਾਬ ਪੁਲਿਸ ਨੇ 20 ਅਪ੍ਰੈਲ 2023 ਨੂੰ ਗ੍ਰਿਫਤਾਰ ਕੀਤਾ ਸੀ। ਉਸ 'ਤੇ ਬਲੈਕਮੇਲ ਕਰਕੇ ਬਲਾਤਕਾਰ ਦੇ ਮੁਲਜ਼ਮਾਂ ਤੋਂ 10 ਲੱਖ ਰੁਪਏ ਹੜੱਪਣ ਦਾ ਦੋਸ਼ ਸੀ। ਇਸ ਸ਼ਿਕਾਇਤ ਦੇ ਆਧਾਰ 'ਤੇ ਵਿਧਾਇਕ ਦੇ ਪਿਤਾ ਸਮੇਤ 4 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ।

#breakingnews

#samacharpunjab







sourceABPnews

ਤਾਜ਼ਾ ਖ਼ਬਰਾਂ
Gallery
Tags
Social Media