ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
- Admin Default
- 19 Apr, 2024 02:16
BREAKING NEWS : ਪੰਜਾਬ ਚੀਫ ਚੋਣ ਅਧਿਕਾਰੀ ਸਿਬੀਨ ਸੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਰੂ-ਬ-ਰੂ ਹੋਏ। ਇਸ ਮੌਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਾਰ 70 ਫ਼ੀਸਟ ਵੋਟਿੰਗ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਲਈ ਵੋਟਰਾਂ ਦੀ ਸੁਵਿਧਾਵਾ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਨਾਲ-ਨਾਲ ਹੀ ਦਿੱਤੇ।ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਲੋਕ ਅਜੇ ਵੀ ਆਪਣੀ ਵੋਟ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਭਰਨ ਦੀ ਆਖ਼ਰੀ ਮਿਤੀ 14 ਮਈ ਹੈ ਇਸ ਲਈ ਪੰਜਾਬ ਦੇ ਲੋਕ 4 ਮਈ ਤੱਕ ਆਪਣਾ ਵੋਟ ਬਣਵਾ ਸਕਦੇ ਹਨ। ਇਸ ਲਈ ਤੁਹਾਨੂੰ ਆਪਣੇ ਬਲਾਕ ਪੱਧਰ ਦੇ ਅਫ਼ਸਰ ਨਾਲ ਸਪੰਰਕ ਕਰਨਾ ਹੋਵੇਗਾ।ਚੋਣ ਅਧਿਕਾਰੀ ਨੇ ਦੱਸਿਆ ਕਿ ਗਰਭਵਤੀ ਜਾਂ ਛੋਟੇ ਬੱਚਿਆਂ ਨਾਲ ਆਉਣ ਵਾਲੀਆਂ ਮਹਿਲਾਵਾਂ ਨੂੰ ਪਹਿਲ ਦਿੱਤੀ ਜਾਵੇਗੀ। ਹਰ ਬੂਥ ਉੱਤੇ ਪੁਰਸ਼, ਮਹਿਲਾਵਾਂ ਤੋਂ ਇਲਾਵਾ ਤੀਜੀ ਲਾਇਨ ਵੀ ਲਾਈ ਜਾਵੇਗੀ ਜਿਸ ਵਿੱਚ ਗਰਭਵਤੀ ਜਾਂ ਛੋਟੇ ਬੱਚਿਆਂ ਨਾਲ ਆਉਣ ਵਾਲੀਆਂ ਮਹਿਲਾਵਾਂ ਨੂੰ ਪਹਿਲ ਦਿੱਤੀ ਜਾਵੇਗੀ।ਚੋਣ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 1600 ਸ਼ਿਕਾਇਤਾਂ ਸੀ ਵਿਜੀਲ ਐਪ ਰਾਹੀਂ ਮਿਲੀਆਂ ਹਨ ਜਿਨ੍ਹਾਂ ਵਿੱਚੋਂ 99 ਫ਼ੀਸਦੀ ਦਾ ਨਿਪਟਾਰਾ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਇਸ ਐਪ ਰਾਹੀਂ ਆਪਣੇ ਲੋਕ ਸਭਾ ਹਲਕੇ ਵਿੱਚ ਹੋ ਰਹੀਆਂ ਨਿਯਮਾਂ ਦੀਆਂ ਅਣਦੇਖੀਆਂ ਦੀ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ 100 ਮਿੰਟਾਂ ਵਿੱਚ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਂਦਾ ਹੈ।
#punjabelection
#samacharpunjab
sourceABPnews







