ਸਿਵਲ ਹਸਪਤਾਲ 'ਚ ਪੈਸੇ ਲੈ ਕੇ ਬਣਾਈ ਜਾਂਦੀ ਡੋਪ ਟੈਸਟ ਦੀ ਨੈਗਟਿਵ ਰਿਪੋਰਟ, ਸ਼ਿਕਾਇਤ ਮਿਲਣ 'ਤੇ ਕਰਵਾਇਆ ਸਟਿੰਗ ਤਾਂwww.samacharpunjab.com
- Admin Default
- 22 Apr, 2024 04:50
BREAKING NEWS : ਸਿਵਲ ਹਸਪਤਾਲ ਲੁਧਿਆਣਾ ਵਿੱਚ ਰਿਸ਼ਵਤ ਦੇ ਕੇ ਹਥਿਆਰ ਬਣਾਉਣ ਲਈ ਡੋਪ ਟੈਸਟ ਦੀ ਨੈਗੇਟਿਵ ਰਿਪੋਰਟ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਸਰਜਨ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਬਣਾਈ ਕਮੇਟੀ ਵੱਲੋਂ ਜਾਂਚ ਕੀਤੀ ਗਈ ਅਤੇ ਹਸਪਤਾਲ ਵਿੱਚ ਕੰਮ ਕਰ ਰਹੇ ਲੈਬ ਟੈਕਨੀਸ਼ੀਅਨ ਦਾ ਸਟਿੰਗ ਆਪ੍ਰੇਸ਼ਨ ਕੀਤਾ ਗਿਆ।ਇਸ ਦੌਰਾਨ ਇੱਕ ਹੋਰ ਵਿਅਕਤੀ ਨੇ ਵੀ ਸਿਵਲ ਸਰਜਨ ਦਫ਼ਤਰ ਵਿੱਚ ਸ਼ਿਕਾਇਤ ਕੀਤੀ ਸੀ ਕੀ ਉਹ ਅਸਲੇ ਦਾ ਲਾਇਸੈਂਸ ਬਣਾਉਣਾ ਚਾਹੁੰਦਾ ਸੀ ਪਰ ਉਹ ਸ਼ਰਾਬੀ ਪੀਦਾ ਹੈ ਤਾਂ ਹਸਪਤਾਲ ਵਿੱਚ ਹੀ ਕੰਮ ਕਰ ਰਹੇ ਲੈਬ ਟੈਕਨੀਸ਼ੀਅਨ ਵੱਲੋਂ ਉਸ ਨੂੰ ਡਰਾ ਧਮਕਾ ਕੇ ਬਲੈਕਮੇਲ ਕੀਤਾ ਗਿਆ ਕਿ ਉਸ ਦੀ ਰਿਪੋਰਟ ਪਾਜ਼ੇਟਿਵ ਆ ਜਾਵੇਗੀ। ਅਜਿਹੇ ਵਿਚ ਜੇਕਰ ਉਹ ਰਿਪੋਟ ਨੈਗੇਟਿਵ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਰਿਸਵਤ ਦੇਣੀ ਪਵੇਗੀ। ਜਿਸ ਦੀ ਸ਼ਿਕਾਇਤਕਰਤਾ ਨੇ ਕਾਲ ਰਿਕਾਰਡ ਵੀ ਕਰ ਲਈ ਸੀ। ਸ਼ਿਕਾਇਤਕਰਤਾ ਨੂੰ ਸ਼ਨੀਵਾਰ ਸਵੇਰੇ ਤਿੰਨ ਹਜ਼ਾਰ ਰੁਪਏ ਲੈ ਕੇ ਹਸਪਤਾਲ ਭੇਜਿਆ ਗਿਆ ਜਿਸ ਵਿਚ ਜਦੋਂ ਉਕਤ ਵਿਅਕਤੀ ਨੇ ਲੈਬ ਟੈਕਨੀਸ਼ੀਅਨ ਨੂੰ 500-500 ਰੁਪਏ ਦੇ 6 ਨੋਟ ਦਿੱਤੇ, ਜਿਨ੍ਹਾਂ 'ਤੇ ਨੰਬਰ ਲਿਖੇ ਹੋਏ ਸਨ ਜਿਸ ਤੋਂ ਬਾਅਦ ਲੈਬ ਟੈਕਨੀਸ਼ੀਅਨ ਨੂੰ ਫੜ੍ਹ ਲਿਆ ਗਿਆ। ਸਿਵਲ ਸਰਜਨ ਨੇ ਕਿਹਾ ਕਿ ਇਸ ਦੇ ਨਾਲ ਹੀ ਸਿਵਲ ਹਸਪਤਾਲ ਵਿੱਚ ਪਿਛਲੇ ਮਹੀਨੇ ਹੋਏ ਡੋਪ ਟੈਸਟ ਦੀ ਰਿਪੋਰਟ ਵੀ ਮੰਗੀ ਗਈ ਹੈ। ਐਸ.ਐਮ.ਓ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਇੱਕ ਫੋਰ ਕਲਾਸ ਮੁਲਾਜ਼ਮ ਵੀ ਇਸ ਵਿੱਚ ਸ਼ਾਮਲ ਹੈ। ਉਸਦੀ ਵੀ ਜਾਚ ਹੋਵੇਗੀ।
#civilhospital
#samacharpunjab
sourceABPnews







