:

ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂwww.samacharpunjab.com


ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਦਾ ਇੱਕ ਉਮੀਦਵਾਰ ਬਗੈਰ ਮੁਕਾਬਲਾ ਜਿੱਤ ਗਿਆ ਹੈ। ਇਹ ਸੀਟ ਗੁਜਰਾਤ ਦੇ ਸੂਰਤ ਦੀ ਹੈ। ਇੱਥੋਂ ਕਾਂਗਰਸ ਦੇ ਨੀਲੇਸ਼ ਕੁੰਭਾਨੀ ਦੀ ਉਮੀਦਵਾਰੀ ਐਤਵਾਰ ਨੂੰ ਰੱਦ ਕਰ ਦਿੱਤੀ ਗਈ ਕਿਉਂਕਿ ਜ਼ਿਲ੍ਹਾ ਰਿਟਰਨਿੰਗ ਅਫ਼ਸਰ ਨੂੰ ਪਹਿਲੀ ਨਜ਼ਰੇ ਉਮੀਦਵਾਰ ਦੇ ਦਸਤਖਤਾਂ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਸਨ। ਇਸ ਤੋਂ ਬਾਅਦ ਸੂਰਤ ਤੋਂ ਕਾਂਗਰਸ ਦੇ ਇੱਕ ਹੋਰ ਉਮੀਦਵਾਰ ਸੁਰੇਸ਼ ਪਦਸਾਲਾ ਦੀ ਨਾਮਜ਼ਦਗੀ ਵੀ ਰੱਦ ਕਰ ਦਿੱਤੀ ਗਈ। ਇਸ ਕਾਰਨ ਗੁਜਰਾਤ ਦੀ ਮੁੱਖ ਵਿਰੋਧੀ ਪਾਰਟੀ ਚੋਣ ਮੈਦਾਨ ਵਿੱਚੋਂ ਬਾਹਰ ਹੋ ਗਈ ਹੈ ਅਤੇ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਬਿਨਾਂ ਮੁਕਾਬਲਾ ਜਿੱਤ ਗਏ ਹਨ। ਸੂਰਤ ਲੋਕ ਸਭਾ ਸੀਟ ਲਈ ਕਾਂਗਰਸ ਉਮੀਦਵਾਰ ਦੇ ਫਾਰਮ ਰੱਦ ਹੋਣ ਤੋਂ ਬਾਅਦ ਕੁੱਲ 9 ਉਮੀਦਵਾਰ ਮੈਦਾਨ ਵਿੱਚ ਸਨ। ਜਿਨ੍ਹਾਂ ਵਿੱਚੋਂ ਆਜ਼ਾਦ ਉਮੀਦਵਾਰਾਂ ਸਮੇਤ 7 ਉਮੀਦਵਾਰਾਂ ਨੇ ਆਪਣੇ ਫਾਰਮ ਵਾਪਸ ਲੈ ਲਏ ਹਨ। ਹੁਣ ਸਿਰਫ਼ ਇੱਕ ਉਮੀਦਵਾਰ ਰਹਿ ਗਿਆ ਸੀ। ਬਸਪਾ ਦੇ ਉਮੀਦਵਾਰ ਪਿਆਰੇਲਾਲ ਨੇ ਸੂਰਤ ਕਲੈਕਟਰੇਟ ਪਹੁੰਚ ਕੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਭਾਜਪਾ ਉਮੀਦਵਾਰ ਦੇ ਮੁਕਾਬਲੇ ਕੋਈ ਵੀ ਵਿਰੋਧੀ ਉਮੀਦਵਾਰ ਨਹੀਂ ਬਚਿਆ ਅਤੇ ਅਜਿਹੇ 'ਚ ਭਾਜਪਾ ਉਮੀਦਵਾਰ ਨੂੰ ਬਿਨਾਂ ਮੁਕਾਬਲਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ।ਇਸ ਦੇ ਨਾਲ ਸੂਰਤ ਲੋਕ ਸਭਾ ਚੋਣਾਂ 2024 ਵਿੱਚ ਦੇਸ਼ ਦੀ ਪਹਿਲੀ ਨਿਰਵਿਰੋਧ ਸੀਟ ਬਣ ਗਈ ਹੈ।ਹਾਈਵੋਲਟੇਜ ਡਰਾਮੇ ਤੋਂ ਬਾਅਦ ਬਸਪਾ ਉਮੀਦਵਾਰ ਪਿਆਰੇਲਾਲ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ। ਬਹੁਜਨ ਸਮਾਜ ਪਾਰਟੀ ਦੇ ਸੂਰਤ ਦੇ ਜ਼ਿਲ੍ਹਾ ਪ੍ਰਧਾਨ ਸੁਤੀਸ਼ ਸੋਨਾਵਣੇ ਨੇ ਜ਼ਿਲ੍ਹਾ ਕੁਲੈਕਟਰ ਅਤੇ ਚੋਣ ਅਧਿਕਾਰੀ ਨੂੰ ਦਰਖਾਸਤ ਦਿੱਤੀ ਕਿ ਪਿਆਰੇਲਾਲ ਭਾਰਤੀ ਨੂੰ ਲਾਲਚ ਦਿੱਤਾ ਗਿਆ ਹੈ।

#samacharpunjab





sourceABPnews

ਤਾਜ਼ਾ ਖ਼ਬਰਾਂ
Gallery
Tags
Social Media