:

ਸੜਕ ਹਾਦਸੇ 'ਚ ਟਰੱਕ ਡਰਾਈਵਰ ਦੀ ਮੌਤ, 3 ਘੰਟਿਆਂ ਬਾਅਦ ਕਰੇਨ ਦੀ ਮਦਦ ਨਾਲ ਕੱਢੀ ਲਾਸ਼www.samacharpunjab.com


BREAKING NEWS : ਲੁਧਿਆਣਾ ਦੇ ਤਾਜਪੁਰ ਹਾਈਵੇਅ ਪੁਲ 'ਤੇ ਸ਼ੁੱਕਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਟਰੱਕ ਚਾਲਕ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਨੀਂਦ ਦਾ ਟੋਲਾ ਆਉਣ ਕਾਰਨ ਵਾਪਰਿਆ। ਡਰਾਈਵਰ ਨੇ ਅੱਗੇ ਜਾ ਰਹੇ ਦੂਜੇ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਦਾ ਕੈਬਿਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮ੍ਰਿਤਕ ਡਰਾਈਵਰ ਸਟੇਅਰਿੰਗ ਅਤੇ ਕੈਬਿਨ ਵਿਚਕਾਰ ਫਸ ਗਿਆ। ਮਰਨ ਵਾਲੇ ਡਰਾਈਵਰ ਦਾ ਨਾਂਅ ਸੁਖਦੇਵ ਹੈ। ਉਹ ਗੱਡੀ ਨੂੰ ਝਾਂਡਾਲੀ ਤੋਂ ਫਗਵਾੜਾ ਲੈ ਕੇ ਜਾ ਰਿਹਾ ਸੀ। ਦੂਜੇ ਟਰੱਕ ਡਰਾਈਵਰ ਅਰਜੁਨ ਨੇ ਦੱਸਿਆ ਕਿ ਉਹ ਸ੍ਰੀਨਗਰ ਜਾ ਰਿਹਾ ਸੀ। ਉਸ ਦਾ ਟਰੱਕ ਸਮਰਾਲਾ ਚੌਕ ਨੇੜੇ ਤਾਜਪੁਰ ਪੁਲ ਤੋਂ ਕਰੀਬ 20 ਜਾਂ 30 ਕਿਲੋਮੀਟਰ ਦੀ ਰਫ਼ਤਾਰ ਨਾਲ ਜਾ ਰਿਹਾ ਸੀ। ਤੇਜ਼ ਰਫਤਾਰ ਟਰੱਕ ਚਾਲਕ ਨੇ ਉਸ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਉਸ ਨੇ ਟਰੱਕ ਵਿੱਚੋਂ ਬਾਹਰ ਆ ਕੇ ਦੇਖਿਆ ਕਿ ਉਸ ਨੂੰ ਪਿੱਛੇ ਤੋਂ ਟੱਕਰ ਮਾਰਨ ਵਾਲੇ ਡਰਾਈਵਰ ਦੀ ਮੌਤ ਹੋ ਚੁੱਕੀ ਸੀ। ਉਸ ਦੇ ਕੰਨਾਂ ਵਿੱਚ ਹੈੱਡਫੋਨ ਲੱਗੇ ਹੋਏ ਸਨ। ਇਸ ਤੋਂ ਬਾਅਦ ਉਸ ਨੇ ਰੌਲਾ ਪਾ ਕੇ ਲੰਘ ਰਹੇ ਟਰੱਕ ਡਰਾਈਵਰਾਂ ਨੂੰ ਰੋਕ ਲਿਆ। ਮ੍ਰਿਤਕ ਡਰਾਈਵਰ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਬਾਹਰ ਨਹੀਂ ਆ ਸਕਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ NHI ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੌਕੇ 'ਤੇ ਕਟਰ ਮਸ਼ੀਨ ਬੁਲਾਈ ਗਈ ਅਤੇ ਕੈਬਿਨ ਵੀ ਕੱਟਿਆ ਗਿਆ ਪਰ ਫਿਰ ਵੀ ਮ੍ਰਿਤਕ ਡਰਾਈਵਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਆਖਰਕਾਰ ਕਰੇਨ ਦੀ ਮਦਦ ਨਾਲ ਕੈਬਿਨ ਤੋਂ ਸਟੀਅਰਿੰਗ ਸੀਟ ਨੂੰ ਖਿੱਚ ਕੇ ਲਾਸ਼ ਨੂੰ ਬਾਹਰ ਕੱਢਣ 'ਚ ਕਰੀਬ 3 ਘੰਟੇ ਲੱਗ ਗਏ। ਮ੍ਰਿਤਕ ਸੁਖਦੇਵ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।

#ludhiananews

#accidentnews

#samacharpunjab




sourceABPnews

ਤਾਜ਼ਾ ਖ਼ਬਰਾਂ
Gallery
Tags
Social Media