:

ਨਹੀਂ ਟਲਦੇ ਚੰਨੀ ਸਾਹਬ, ਪੁਲਵਾਮਾ ਤੇ ਪੁੰਛ ਅੱਤਵਾਦੀ ਹਮਲੇ 'ਤੇ ਮੁੜ ਖੜ੍ਹੇ ਕੀਤੇ ਆਹ ਸਵਾਲ, ਮੋਦੀ ਸਰਕਾਰ ਘੇਰੇ 'ਚwww.samacharpunjab.com


BREAKING NEWS : ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਦੇਸ਼ ਦੇ ਫ਼ੌਜੀਆਂ ਦਾ ਸਨਮਾਨ ਕਰਦੇ ਹਨ ਤੇ ਹਮੇਸ਼ਾ ਫੋਜੀਆਂ ਨਾਲ ਖੜੇ ਰਹੇ ਹਨ ਅਤੇ ਅੱਗੋਂ ਵੀ ਹਮੇਸ਼ਾ ਫ਼ੌਜੀਆਂ ਤੇ ਉੱਨਾਂ ਦੇ ਪਰਿਵਾਰਾਂ ਨਾਲ ਖੜੇ ਰਹਿਣਗੇ। ਉੱਨਾਂ ਕਿਹਾ ਕਿ ਨਾਂ ਤਾਂ ਉਹ ਕਦੇ ਫ਼ੌਜੀਆਂ ਦੇ ਖਿਲਾਫ ਸਨ ਤੇ ਨਾਂ ਹੀ ਕਦੇ ਹੋਵਾਗਾਂ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਿਛਲੇ ਦਿਨੀ ਪੁੰਛ ਦੇ ਵਿੱਚ ਫ਼ੌਜੀਆਂ ਤੇ ਹੋਏ ਹਮਲੇ ਸਬੰਧੀ ਉਨਾਂ ਦੇ ਬਿਆਨ ਨੂੰ ਤੋੜ ਮੜੋਕ ਕੇ ਪੇਸ਼ ਕੀਤਾ ਗਿਆ ਸੀ। ਉਨਾਂ ਕਿ ਉਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਫੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨਾਂ ਮੁੱਖ ਮੰਤਰੀ ਰਹਿੰਦਿਆਂ ਸ਼ਹੀਦ ਹੋਏ ਫ਼ੌਜੀਆਂ ਦੀਆਂ ਅਰਥੀਆਂ ਨੂੰ ਮੋਢਾ ਦਿੱਤਾ ਹੈ ਤੇ ਉੱਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਬਣਦੀ ਸਹਾਇਤਾ ਵੀ ਦਿੱਤੀ।ਚੰਨੀ ਨੇ ਕਿਹਾ ਕਿ ਉੱਨਾਂ ਵੱਲੋਂ ਪਹਿਲਾਂ ਦਿੱਤੇ ਗਏ ਬਿਆਨ 'ਚ ਇਹ ਸਵਾਲ ਕੀਤਾ ਸੀ ਕਿ ਉਹ ਕੌਣ ਲੋਕ ਹਨ ਜੋ ਚੋਣਾਂ ਨੇੜੇ ਫ਼ੌਜੀਆਂ 'ਤੇ ਹਮਲਾ ਕਰਦੇ ਹਨ ਤੇ ਹਮਲਾ ਕਰਨ ਵਾਲਿਆਂ ਬਾਰੇ ਮੁੜ ਕੁੱਝ ਪਤਾ ਨਹੀਂ ਲੱਗਦਾ। ਅੱਜ ਤੱਕ ਨਾਂ ਤਾਂ ਪੁਲਵਾਮਾ ਹਮਲਾ ਕਰਨ ਵਾਲਿਆਂ ਨੂੰ ਨੰਗਾ ਕੀਤਾ ਗਿਆ ਤੇ ਨਾਂ ਹੀ ਹੁਣ ਪੁੰਛ 'ਚ ਹਮਲਾ ਕਰਨ ਵਾਲੇ ਲੋਕਾਂ ਬਾਰੇ ਕੁੱਝ ਨਸ਼ਰ ਕੀਤਾ ਗਿਆ।ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਗਨੀਵੀਰ ਵਰਗੀ ਸਕੀਮ ਲਿਆ ਕੇ ਫ਼ੌਜੀਆਂ ਦਾ ਭਵਿੱਖ ਖਤਮ ਕੀਤਾ ਹੈ। ਉਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਗੱਲ ਦਾ ਜਵਾਬ ਦੇਣ ਕਿ ਕਾਂਗਰਸ ਸਰਕਾਰ ਸਮੇਂ ਜੀ.ਓ.ਜੀ ਦੇ ਤੋਰ 'ਤੇ ਭਰਤੀ ਕੀਤੇ ਗਏ ਹਜ਼ਾਰਾਂ ਸਾਬਕਾ ਫ਼ੌਜੀਆਂ ਨੂੰ ਆਮ ਆਦਮੀ ਪਾਰਟੀ ਨੇ ਆਉਦਿਆਂ ਹੀ ਘਰ ਕਿਉਂ ਭੇਜ ਦਿੱਤਾ।

#pulwamaattack 

#charanjitchanni

#samacharpunjab



sourceABPnews

ਤਾਜ਼ਾ ਖ਼ਬਰਾਂ
Gallery
Tags
Social Media