:

'ਗੁਰੂ ਨਾਨਕ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ, ਆਮ ਆਦਮੀ ਪਾਰਟੀ ਨੇ...', ਲਾਲਜੀਤ ਭੁੱਲਰ ਨੇ ਵਿਵਾਦਤ ਬਿਆਨ ਦੇ ਕੇ ਖੜ੍ਹਾ ਕੀਤਾ ਨਵਾਂ ਬਵਾਲwww.samacharpunjab.com


BREAKING NEWS : ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਇੰਨੇ ਗੁਆਚ ਗਏ ਹਨ, ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਹੈ ਕਿ ਉਹ ਕੀ ਬੋਲ ਰਹੇ ਹਨ ਅਤੇ ਕੀ ਨਹੀਂ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਲਾਲਜੀਤ ਭੁੱਲਰ ਦੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿੱਚ ਉਹ ਵਿਵਾਦਤ ਬਿਆਨ ਦਿੰਦੇ ਨਜ਼ਰ ਆ ਰਹੇ ਹਨ। ਭਗਵੰਤ ਮਾਨ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਇਹ ਪਹਿਲੀ ਵਾਰ ਵਿਵਾਦਤ ਬਿਆਨ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਹੈ। ਇਸਤੋਂ ਪਹਿਲਾਂ ਵੀ ਉਨ੍ਹਾਂ ਨੇ ਸਵਰਨਕਾਰ ਬਿਰਾਦਰੀ ਤੇ ਰਾਮਗੜ੍ਹੀਆਂ ਬਿਰਾਦਰੀ ਨੂੰ ਲੈ ਕੇ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਲਾਈਵ ਹੋ ਕੇ ਮੰਤਰੀ ਸਾਬ੍ਹ ਨੇ ਮਾਫੀ ਮੰਗੀ ਸੀ ਅਤੇ ਗੁਰਦੁਆਰਾ ਸਾਹਿਬ ਵਿੱਚ ਭੁੱਲ ਬਖਸ਼ਾਈ ਸੀ।ਹੁਣ ਇਸ ਵੀਡੀਓ ਵਿੱਚ ਮੰਤਰੀ ਸਾਬ੍ਹ, ਫਿਰ ਵਿਵਾਦਤ ਬੋਲ ਬੋਲਦੇ ਨਜ਼ਰ ਆ ਰਹੇ ਹਨ, ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲਾਲਜੀਤ ਭੁੱਲਰ ਇਸ ਵਿੱਚ ਕਹਿੰਦੇ ਵੇਖੇ ਜਾ ਸਕਦੇ ਹਨ ਕਿ, ''ਲੋਕਾਂ ਦੀ ਕੋਈ ਕਦਰ ਨਹੀਂ...ਤੇ ਸਾਧ ਸੰਗਤ ਪੱਟੀ ਹਲਕੇ ਨੂੰ...ਗੁਰੂ ਨਾਨਕ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ...ਆਮ ਆਦਮੀ ਪਾਰਟੀ ਨੇ ਇਹ ਜਿਹੜਾ ਮਾਣ ਬਖਸ਼ਿਆ ਹੈ...ਇਹ ਬੜਾ ਵੱਡਾ ਮਾਣ ਬਖਸ਼ਿਆ ਹੈ।''ਲਾਲਜੀਤ ਭੁੱਲਰ ਦੀ ਇਹ ਵੀਡੀਓ ਉਸ ਵੇਲੇ ਦੀ ਹੈ, ਜਦੋਂ ਉਹ ਇੱਕ ਗੱਡੀ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ, ਜਿਸ ਵਿੱਚ ਉਹ ਗੁਰੂ ਨਾਨਕ ਦੇਵ ਦੇ ਨਾਂ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਜੋੜਦੇ ਨਜ਼ਰ ਆ ਰਹੇ ਹਨ।ਦੱਸ ਦਈਏ ਕਿ ਇਸਤੋਂ ਪਹਿਲਾਂ ਭਾਜਪਾ ਆਗੂ ਹੰਸ ਰਾਜ ਹੰਸ ਨੇ ਕਿਸਾਨਾਂ ਵੱਲੋਂ ਵਿਰੋਧ 'ਤੇ ਕਿਸਾਨਾਂ ਨੂੰ ਧਮਕੀ ਦਿੰਦਿਆਂ ਖੁਦ ਨੂੰ ਅਰਜੁਨ ਦੱਸਿਆ ਸੀ ਕਿ ਅਤੇ ਉਨ੍ਹਾਂ ਨੂੰ ਪ੍ਰਚਾਰ ਕਰਨ ਲੈ ਕੇ ਲੈ ਕੇ ਆਉਣ ਵਾਲੇ ਇੱਕ ਭਾਜਪਾ ਵਰਕਰ ਨੂੰ ਭਗਵਾਨ ਸ਼੍ਰੀ ਕਿਸ਼ਨ ਦੱਸਿਆ ਸੀ।
#arvindkejriwal
#samacharpunjab







sourceABPnews

ਤਾਜ਼ਾ ਖ਼ਬਰਾਂ
Gallery
Tags
Social Media