ਖੰਨਾ 'ਚ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਗਾਈ ਗਈ ਅੱਗ, CCTV ਨੇ ਖੋਲੀ ਸਾਰੀ ਪੋਲ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇwww.samacharpunjab.com
- Admin Default
- 21 May, 2024 05:48
BREAKING NEWS : ਖੰਨਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਇਮੀਗ੍ਰੇਸ਼ਨ ਕੰਪਨੀ ਮਾਲਕ ਲੜਕੀ ਦੇ ਘਰ ਬਾਹਰ ਖੜ੍ਹੀ ਕਾਰ ਨੂੰ ਅੱਗ ਲਗਾਈ ਗਈ। ਜਿਸ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਦਿੱਤੀ ਗਈ ਤਾਂ ਉਹ ਵੀ ਮੌਕੇ ਉੱਤੇ ਪਹੁੰਚੇ ਗਏ। ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਦੀ ਬੇਟੀ ਦੀ ਸਟੱਡੀ ਵੀਜ਼ਾ ਫਾਈਲ ਨਾ ਲੱਗਣ ਕਾਰਨ ਉਸ ਸਖਸ਼ ਨੇ ਗੁੱਸੇ ਦੇ ਵਿੱਚ ਆ ਕੇ ਇਮੀਗ੍ਰੇਸ਼ਨ ਕੰਪਨੀ ਮਾਲਕ ਲੜਕੀ ਦੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਗਾ ਦਿੱਤੀ। ਇਸਦੀ ਵੀਡਿਓ ਵੀ ਸਾਹਮਣੇ ਆਈ। ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਵਿਅਕਤੀ ਨਾਲ ਰੰਜਿਸ਼ ਚੱਲੀ ਆ ਰਹੀ ਸੀ, ਤਾਂ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। CCTV ਰਾਹੀਂ ਸਾਰੀ ਪੋਲ ਖੁੱਲੀ ਹੈ। ਉਥੇ ਹੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਘਟਨਾ ਸੰਬੰਧੀ 10 ਕਿਲੋਮੀਟਰ ਇਲਾਕੇ 'ਚ ਕੈਮਰੇ ਦੇਖੇ ਗਏ ਤਾਂ ਸਾਰੀ ਪੋਲ ਖੁੱਲੀ। ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ।
#punjabnews
#samacharpunjab







