:

ਕੁਰਬਾਨੀਆਂ ਦੀ ਗੱਲ ਕਰਨ ਵਾਲੀ ਅਕਾਲੀ ਦਲ ਦੇ ਵਰਕਰ ਪਕੌੜਿਆਂ ਪਿੱਛੇ ਲੜੇ ! ਸੁਖਬੀਰ ਬਾਦਲ ਦੀ ਰੈਲੀ ‘ਚ ਹੋਏ ‘ਥਪੜੋ-ਥਪੜੀ’www.samacharpunjab.com


BREAKING NEWS : ਫਾਜ਼ਿਲਕਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ 'ਚ ਉਸ ਸਮੇਂ ਭਾਜੜ ਮੱਚ ਗਈ ਜਦੋਂ ਇਕ ਵਿਅਕਤੀ ਨੂੰ ਰੈਲੀ 'ਚ ਪਕੌੜੇ ਖਾਣ ਤੋਂ ਬਾਅਦ ਥੱਪੜ ਖਾਣੇ ਪਏ। ਲੋਕਾਂ ਨੇ ਉਸ ਉੱਤੇ ਚੋਰੀ ਕਰਨ ਦਾ ਦੋਸ਼ ਲਾਇਆ, ਹਾਲਾਂਕਿ ਵਿਅਕਤੀ ਕਹਿੰਦਾ ਰਿਹਾ ਕਿ ਉਹ ਸਿਰਫ਼ ਪਕੌੜੇ ਖਾਣ ਲਈ ਆਇਆ ਹੈ ਪਰ ਲੋਕ ਉਸ ਉੱਤੇ ਥੱਪੜਾਂ ਦੀ ਬਰਸਾਤ ਕਰਦੇ ਰਹੇ। ਮੌਕੇ ਉੱਤੇ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ੱਕ ਹੈ ਇਸ ਵਿਅਕਤੀ ਨੇ ਪਰਸ ਚੋਰੀ ਕੀਤਾ ਹੈ।ਦਰਅਸਲ ਅੱਜ ਫਾਜ਼ਿਲਕਾ ਦੀ ਘਾਸ ਮੰਡੀ 'ਚ ਅਕਾਲੀ ਦਲ ਦੀ ਰੈਲੀ ਸੀ ਕਿ ਸੁਖਬੀਰ ਬਾਦਲ ਸੰਬੋਧਨ ਕਰਨ ਤੋਂ ਬਾਅਦ ਜਿਵੇਂ ਹੀ ਬਾਹਰ ਆਏ ਤਾਂ ਲੋਕਾਂ ਨੇ ਚਾਹ ਅਤੇ ਪਕੌੜਿਆਂ ਦਾ ਸਟਾਲ ਸ਼ੁਰੂ ਹੋ ਗਈ। ਰੈਲੀ 'ਚ ਆਏ ਲੋਕਾਂ ਤੋਂ ਇਲਾਵਾ ਰਾਹ 'ਚੋਂ ਲੰਘਣ ਵਾਲੇ ਲੋਕ ਵੀ ਪਕੌੜੇ ਖਾਣ ਲੱਗ ਪਏ।ਅਸਲ ਹੰਗਾਮਾ ਉਦੋਂ ਹੋਇਆ ਜਦੋਂ ਪਕੌੜੇ ਖਾਣ ਆਏ ਵਿਅਕਤੀ ਨੂੰ ਲੋਕਾਂ ਨੇ ਫੜ ਕੇ ਥੱਪੜ ਮਾਰਨੇ ਸ਼ੁਰੂ ਕਰ ਦਿੱਤਾ, ਜਿਸ 'ਤੇ ਉਸ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਨੇ ਜੇਬ੍ਹ ਚੋ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਵਿਅਕਤੀ ਕੈਮਰੇ ਦੇ ਸਾਹਮਣੇ ਕਹਿੰਦਾ ਰਿਹਾ ਕਿ ਉਹ ਪਕੌੜੇ ਖਾਣ ਆਇਆ ਹੈ ਪਰ ਹੁਣ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ।
#punjabpolitics
#samacharpunjab









sourceABPnews

ਤਾਜ਼ਾ ਖ਼ਬਰਾਂ
Gallery
Tags
Social Media