ਦਿੱਲੀ ਮੈਟਰੋ 'ਚ ਅਰਵਿੰਦ ਕੇਜਰੀਵਾਲ ਨੂੰ ਧਮਕੀਆਂ ਵਾਲੇ ਮੈਸੇਜ ਭੇਜਣ ਵਾਲਾ ਕਾਬੂwww.samacharpunjab.com
- Admin Default
- 22 May, 2024 23:50
BREAKING NEWS : ਦਿੱਲੀ ਪੁਲਿਸ ਨੇ ਬੁੱਧਵਾਰ (22 ਮਈ) ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਮਕੀ ਭਰੇ ਸੰਦੇਸ਼ ਲਿਖਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦਾ ਨਾਂ ਅੰਕਿਤ ਗੋਇਲ ਦੱਸਿਆ ਜਾ ਰਿਹਾ ਹੈ। ਮੁਲਜ਼ਮ ਨੇ ਦਿੱਲੀ ਮੈਟਰੋ ਵਿੱਚ ਮੁੱਖ ਮੰਤਰੀ ਕੇਜਰੀਵਾਲ ਲਈ ਧਮਕੀ ਭਰੇ ਸੰਦੇਸ਼ ਲਿਖੇ ਸਨ।ਦਰਅਸਲ, ਦਿੱਲੀ ਪੁਲਿਸ ਨੇ ਮੈਟਰੋ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਸੀ। ਇਸ ਵਿੱਚ ਮੁਲਜ਼ਮ ਧਮਕੀਆਂ ਲਿਖਦਾ ਨਜ਼ਰ ਆਇਆ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਬਰੇਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੁਲਜ਼ਮ ਇੱਕ ਨਾਮੀ ਬੈਂਕ ਵਿੱਚ ਕੰਮ ਕਰਦਾ ਹੈ। ਸੂਤਰਾਂ ਦਾ ਦਾਅਵਾ ਹੈ ਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹੈ। ਮੁਲਜ਼ਮ ਮਾਨਸਿਕ ਤੌਰ ’ਤੇ ਠੀਕ ਹੈ। ਪੁਲਿਸ ਦੇ ਸੂਤਰਾਂ ਮੁਤਾਬਕ ਉਹ ਕੇਜਰੀਵਾਲ ਦਾ ਸਮਰਥਕ ਸੀ ਅਤੇ ਕਈ ਰੈਲੀਆਂ 'ਚ ਵੀ ਹਿੱਸਾ ਲੈ ਚੁੱਕਾ ਸੀ। ਪਰ ਉਸਨੂੰ ਕਿਸੇ ਗੱਲ ਦਾ ਬੂਰਾ ਲੱਗਿਆ ਹੈ।ਦਰਅਸਲ 19 ਮਈ ਨੂੰ ਪਟੇਲ ਨਗਰ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨਾਂ 'ਤੇ ਅੰਗਰੇਜ਼ੀ 'ਚ ਕੇਜਰੀਵਾਲ ਬਾਰੇ ਸੰਦੇਸ਼ ਲਿਖਿਆ ਗਿਆ ਸੀ।ਆਮ ਆਦਮੀ ਪਾਰਟੀ ਨੇ ਇਸ ਮਾਮਲੇ 'ਚ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਅਤੇ ਪੀ.ਐੱਮ.ਓ 'ਤੇ ਦੋਸ਼ ਲਗਾਏ ਸਨ। ਦਿੱਲੀ ਪੁਲਿਸ ਦੀ ਮੈਟਰੋ ਯੂਨਿਟ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
#arvindkejriwal
#threateningcase
sourceABPnews







