:

ਗਰਮੀ ਤੋਂ ਰਾਹਤ! ਆ ਗਈ ਮੌਨਸੂਨ, ਤੇਜ਼ ਹਵਾਵਾਂ ਨਾਲ ਬਾਰਸ਼, ਪੂਰਬ-ਉੱਤਰ ਵੱਲ ਪਾਏ ਚਾਲੇwww.samacharpunjab.com


BREAKING NEWS : ਦੇਸ਼ ਭਰ ਵਿੱਚ ਪੈ ਰਹੀ ਕਹਿਰ ਦੀ ਗਰਮੀ ਤੇ ਹੀਟਵੇਵ ਕਾਰਨ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਖੁਸ਼ਖਬਰੀ ਸੁਣਾਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣ-ਪੱਛਮੀ ਮੌਨਸੂਨ ਵੀਰਵਾਰ (30 ਮਈ) ਨੂੰ ਕੇਰਲ ਵਿੱਚ ਦਾਖਲ ਹੋ ਗਈ ਹੈ। ਮੌਨਸੂਨ ਹੁਣ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਗੇ ਵਧਣਾ ਸ਼ੁਰੂ ਹੋ ਗਿਆ ਹੈ। ਚੱਕਰਵਾਤੀ ਤੂਫਾਨ ਰੇਮਲ ਕਾਰਨ ਉੱਤਰ-ਪੂਰਬੀ ਭਾਰਤ ਵਿੱਚ ਪਹਿਲਾਂ ਹੀ ਮੀਂਹ ਪੈ ਰਿਹਾ ਹੈ, ਜੋ ਮੌਨਸੂਨ ਦੇ ਆਉਣ ਨਾਲ ਤੇਜ਼ ਹੋਣ ਵਾਲਾ ਹੈ।ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਵਾਰ ਮੌਨਸੂਨ ਸਮੇਂ ਤੋਂ ਪਹਿਲਾਂ ਕੇਰਲ ਪਹੁੰਚ ਗਈ ਹੈ। ਇਸ ਕਾਰਨ ਕੇਰਲ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ। ਦਰਅਸਲ, ਕੁਝ ਦਿਨ ਪਹਿਲਾਂ ਹੀ ਚੱਕਰਵਾਤੀ ਤੂਫਾਨ ਰੇਮਲ ਆਇਆ ਸੀ, ਜਿਸ ਕਾਰਨ ਮੌਨਸੂਨ ਦਾ ਵਹਾਅ ਤੇਜ਼ੀ ਨਾਲ ਬੰਗਾਲ ਦੀ ਖਾੜੀ ਤੱਕ ਪਹੁੰਚ ਗਿਆ। ਇਹੀ ਕਾਰਨ ਹੈ ਕਿ ਹੁਣ ਉੱਤਰ-ਪੂਰਬ ਵੱਲ ਵੀ ਬੱਦਲ ਵਧਣੇ ਸ਼ੁਰੂ ਹੋ ਗਏ ਹਨ। ਰੇਮਲ ਕਾਰਨ ਸ਼ਨੀਵਾਰ ਤੋਂ ਪੱਛਮੀ ਬੰਗਾਲ, ਉੜੀਸਾ ਸਮੇਤ ਉੱਤਰ-ਪੂਰਬੀ ਭਾਰਤ ਦੇ ਕਈ ਰਾਜਾਂ ਵਿੱਚ ਬਾਰਸ਼ ਦੇਖੀ ਜਾ ਰਹੀ ਹੈ।IMD ਨੇ ਬੁੱਧਵਾਰ ਨੂੰ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਦੱਖਣ-ਪੱਛਮੀ ਮੌਨਸੂਨ ਦੇ ਕੇਰਲ ਪਹੁੰਚਣ ਲਈ ਅਨੁਕੂਲ ਮਾਹੌਲ ਬਣ ਰਿਹਾ ਹੈ। ਵਿਭਾਗ ਨੇ ਉਮੀਦ ਜਤਾਈ ਸੀ ਕਿ ਮੌਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਸੀ ਕਿ ਮੌਨਸੂਨ ਦੇ 31 ਮਈ ਤੱਕ ਪਹੁੰਚਣ ਦੀ ਉਮੀਦ ਹੈ। ਹਾਲਾਂਕਿ ਮੌਨਸੂਨ 30 ਮਈ ਨੂੰ ਹੀ ਆ ਗਈ ਹੈ। ਕੇਰਲ ਦੇ ਜ਼ਿਆਦਾਤਰ ਹਿੱਸਿਆਂ 'ਚ ਬੁੱਧਵਾਰ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਮੀਂਹ ਕਾਰਨ ਕੋਚੀ ਤੇ ਤਿਰੂਵਨੰਤਪੁਰਮ ਸ਼ਹਿਰਾਂ ਵਿੱਚ ਪਾਣੀ ਭਰ ਗਿਆ ਹੈ।ਆਮ ਤੌਰ 'ਤੇ ਮਾਨਸੂਨ 5 ਜੂਨ ਤੋਂ ਉੱਤਰ-ਪੂਰਬੀ ਰਾਜਾਂ ਜਿਵੇਂ ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਨਾਗਾਲੈਂਡ, ਮੇਘਾਲਿਆ, ਮਿਜ਼ੋਰਮ, ਮਨੀਪੁਰ ਤੇ ਅਸਾਮ ਵਿੱਚ ਦਾਖਲ ਹੁੰਦੀ ਹੈ। ਹਾਲਾਂਕਿ, ਬੱਦਲਾਂ ਦੇ ਉੱਤਰ-ਪੂਰਬ ਵੱਲ ਵਧਣ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਮੌਨਸੂਨ ਦੇ ਬੱਦਲ ਇੱਕ-ਦੋ ਦਿਨਾਂ ਵਿੱਚ ਇੱਥੇ ਪਹੁੰਚ ਜਾਣਗੇ। ਆਈਐਮਡੀ ਨੇ ਉਮੀਦ ਜਤਾਈ ਹੈ ਕਿ ਦੱਖਣੀ ਅਰਬ ਸਾਗਰ, ਲਕਸ਼ਦੀਪ, ਬੰਗਾਲ ਦੀ ਖਾੜੀ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਨਸੂਨ ਅੱਗੇ ਵਧਣ ਜਾ ਰਿਹਾ ਹੈ। ਇਸ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।ਹਾਲਾਂਕਿ, ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਉੱਤਰੀ ਭਾਰਤ ਵਿੱਚ ਮੌਨਸੂਨ ਦੇ ਬੱਦਲ ਕਦੋਂ ਪਹੁੰਚਣ ਵਾਲੇ ਹਨ। ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਆਦਿ ਰਾਜਾਂ ਵਿੱਚ ਸੂਰਜ ਅੱਗ ਦੀ ਵਰਖਾ ਕਰ ਰਿਹਾ ਹੈ। ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਮੌਨਸੂਨ 15 ਜੂਨ ਤੋਂ ਬਾਅਦ ਦਿੱਲੀ ਪਹੁੰਚੇਗਾ। ਇਸੇ ਤਰ੍ਹਾਂ ਮੌਨਸੂਨ ਦੇ 18 ਤੋਂ 25 ਜੂਨ ਤੱਕ ਉੱਤਰ ਪ੍ਰਦੇਸ਼, 13 ਤੋਂ 18 ਜੂਨ ਤੱਕ ਬਿਹਾਰ, 25 ਤੋਂ 6 ਜੁਲਾਈ ਤੱਕ ਰਾਜਸਥਾਨ ਤੇ 16 ਤੋਂ 21 ਜੂਨ ਦਰਮਿਆਨ ਮੱਧ ਪ੍ਰਦੇਸ਼ ਪਹੁੰਚਣ ਦੀ ਸੰਭਾਵਨਾ ਹੈ।ਦਰਅਸਲ, ਮਾਨਸੂਨ ਕਾਰਨ ਲੋਕਾਂ ਨੂੰ ਨਾ ਸਿਰਫ਼ ਗਰਮੀ ਤੋਂ ਰਾਹਤ ਮਿਲਦੀ ਹੈ, ਸਗੋਂ ਇਹ ਖੇਤੀ ਲਈ ਵੀ ਬਹੁਤ ਜ਼ਰੂਰੀ ਹੈ। ਕੁੱਲ ਕਾਸ਼ਤਯੋਗ ਖੇਤਰ ਦਾ 52 ਫੀਸਦੀ ਮੌਨਸੂਨ 'ਤੇ ਨਿਰਭਰ ਹੈ। ਦੇਸ਼ ਦਾ 40 ਫੀਸਦੀ ਉਤਪਾਦਨ ਇੱਥੋਂ ਹੁੰਦਾ ਹੈ। ਦੇਸ਼ ਦੀ 47 ਫੀਸਦੀ ਆਬਾਦੀ ਰੋਜ਼ੀ-ਰੋਟੀ ਲਈ ਖੇਤੀ 'ਤੇ ਨਿਰਭਰ ਹੈ। ਇਸ ਤੋਂ ਇਲਾਵਾ ਬਿਜਲੀ ਉਤਪਾਦਨ ਤੇ ਪੀਣ ਵਾਲੇ ਪਾਣੀ ਲਈ ਜਲ ਭੰਡਾਰਾਂ ਨੂੰ ਭਰਨ ਲਈ ਵੀ ਮਾਨਸੂਨ ਜ਼ਰੂਰੀ ਹੈ।
#weatherupdate
#indianweather
#samacharpunjab




sourceABPnews

ਤਾਜ਼ਾ ਖ਼ਬਰਾਂ
Gallery
Tags
Social Media