ਕਿਸਾਨ ਦੀ ਮੌਤ ਦੇ ਮਾਮਲੇ 'ਚ ਪਰਨੀਤ ਕੌਰ ਸਮਰਥਕ ਹਰਪਾਲਪੁਰ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤwww.samacharpunjab.com
- Admin Default
- 31 May, 2024 06:28
BREAKING NEWS : ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਖਿਲਾਫ ਲੰਘੀ ਚਾਰ ਮਈ ਨੂੰ ਕਿਸਾਨਾਂ ਵੱਲੋਂ ਪਟਿਆਲਾ ਦੇ ਪਿੰਡ ਸਿਹਰਾ ਵਿਖੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਸੁਰਿੰਦਰਪਾਲ ਸਿੰਘ ਆਕੜੀ ਨਾਮ ਦੇ ਕਿਸਾਨ ਦੀ ਮੌਤ ਹੋ ਗਈ ਸੀ। ਇਸ ਮੌਤ ਸੰਬੰਧੀ ਦਰਜ ਮਾਮਲੇ ਵਿੱਚ ਪਰਨੀਤ ਕੌਰ ਸਮਰਥਕ ਅਤੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਜ਼ਿਕਰਯੋਗ ਹੈ ਕਿ 4 ਮਈ ਨੂੰ ਜਦੋਂ ਪ੍ਰਨੀਤ ਕੌਰ ਪਿੰਡ ਸਿਹਰਾ ਵਿਖੇ ਚੋਣ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਗਏ ਸਨ, ਤਾਂ ਕਿਸਾਨਾਂ ਨੇ ਉਹਨਾਂ ਦਾ ਘਿਰਾਓ ਕਰਕੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਹੀ ਇੱਕ ਕਿਸਾਨ ਸੁਰਿੰਦਰਪਾਲ ਆਕੜੀ ਦੀ ਮੌਤ ਹੋ ਗਈ ਸੀ। ਜਿਸ ਲਈ ਉਸ ਮੌਕੇ ਪਰਨੀਤ ਕੌਰ ਦੇ ਨਾਲ ਮੌਜੂਦ ਹਰਵਿੰਦਰ ਹਰਪਾਲਪੁਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਕਿਸਾਨ ਜਥੇਬੰਦੀਆਂ ਦੀ ਮੰਗ ਅਤੇ ਮ੍ਰਿਤਕ ਦੇ ਭਤੀਜੇ ਦੀ ਸ਼ਿਕਾਇਤ 'ਤੇ ਪੁਲਿਸ ਸਟੇਸ਼ਨ ਖੇੜੀਗੰਡਿਆਂ ਵਿਖੇ ਧਾਰਾ 304 ਤਹਿਤ 5 ਮਈ ਨੂੰ ਕੇਸ ਦਰਜ ਕੀਤਾ ਗਿਆ ਸੀ। ਪਰ ਸ਼ੰਭੂ ਬਾਰਡਰ 'ਤੇ ਧਰਨਾ ਦੇ ਰਹੇ ਕਿਸਾਨਾਂ ਦਾ ਵੱਲੋਂ ਹਰਪਾਲਪੁਰ ਨੂੰ ਗਿਰਫਤਾਰੀ ਦੀ ਮੰਗ ਤਹਿਤ ਅੱਠ ਮਈ ਨੂੰ ਪਰਨੀਤ ਕੌਰ ਦੀ ਰਿਹਾਇਸ਼ ਨਿਊ ਮੋਤੀ ਬਾਗ਼ਵ ਪਟਿਆਲਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਪਹਿਲਾਂ ਤੋਂ ਤਾਇਨਾਤ ਪੁਲਿਸ ਨੇ ਉਹਨਾਂ ਨੂੰ ਮਹਿਲ ਦੇ ਮੁੱਖ ਗੇਟ ਤੱਕ ਨਾ ਪਹੁੰਚਣ ਦਿੱਤਾ। ਉਸੇ ਹੀ ਦਿਨ ਕਿਸਾਨਾਂ ਅਤੇ ਸਰਕਾਰ ਦਰਮਿਆਨ ਹੋਏ ਸਮਝੌਤੇ ਮਗਰੋਂ ਹੀ ਨੌ ਮਈ ਨੂੰ ਕਿਸਾਨ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਸੰਸਕਾਰ ਕੀਤਾ ਗਿਆ। ਸਮਝੌਤੇ ਮੁਤਾਬਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਅਤੇ ਇੱਕ ਮਹੀਨੇ ਦੇ ਅੰਦਰ ਹਰਪਾਲਪੁਰ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਇਸੇ ਦੌਰਾਨ ਹਰਪਾਲਪੁਰ ਨੇ ਜਦੋਂ ਆਪਣੀ ਜ਼ਮਾਨਤ ਲਈ ਪਟਿਆਲਾ ਵਿਖੇ ਅਰਜ਼ੀ ਪਾਈ, ਤਾਂ 28 ਮਈ ਨੂੰ ਖਾਰਜ ਹੀ ਗਈ ਸੀ ਇਸ ਮਗਰੋਂ ਉਹਨਾਂ ਨੇ 30 ਮਈ ਨੂੰ ਆਪਣੇ ਵਕੀਲ ਐਡਵੋਕੇਟ ਪ੍ਰੀਤਇੰਦਰ ਸਿੰਘ ਆਹਲੂਵਾਲੀਆ ਰਾਹੀਂ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜੀ ਦਾਇਰ ਕੀਤੀ। ਜਿਸ 'ਤੇ ਹਾਈਕੋਰਟ ਦੇ ਜਸਟਿਸ ਕਰਮਜੀਤ ਸਿੰਘ ਦੀ ਅਗਵਾਈ ਹੇਠਲੀ ਅਦਾਲਤ ਨੇ ਹਰਵਿੰਦਰ ਹਰਪਾਲਪੁਰ ਨੂੰ ਤਫਦੀਸ਼ ਵਿੱਚ ਸ਼ਾਮਿਲ ਹੋਣ ਦੀ ਸ਼ਰਤ ਦੇ ਅਧਾਰ 'ਤੇ ਅੱਜ ਅਗਾਊ ਜ਼ਮਾਨਤ ਦੇ ਦਿੱਤੀ ਹੈ।
#PARNEETKAUR
#farmersdeath
#samacharpunjab
sourceABPnews







