:

ਡਾ. ਧਰਮਵੀਰ ਗਾਂਧੀ ਸਭ ਤੋਂ ਅੱਗੇ, ਪ੍ਰਨੀਤ ਕੌਰ ਤੀਜੇ ਨੰਬਰ 'ਤੇwww.samacharpunjab.com


BREAKING NEWS : ਪੰਜਾਬ ਦੀ ਪਟਿਆਲਾ ਸੀਟ ਉਪਰ ਸਖਤ ਮੁਕਾਬਲਾ ਚੱਲ ਰਿਹਾ ਹੈ। ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਲਗਾਤਾਰ ਅੱਗੇ ਚੱਲ ਰਹੇ ਹਨ। ਧਰਮਵੀਰ ਗਾਂਧੀ 51636 ਵੋਟਾਂ ਲੈ ਕੇ ਸਭ ਤੋਂ ਅੱਗੇ ਹਨ। ਅਜੇ ਤੱਕ ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਦੇ ਖਾਤੇ ਵਿੱਚ 50308, ਭਾਜਪਾ ਦੀ ਪ੍ਰਨੀਤ ਕੌਰ ਦੇ ਖਾਤੇ 42687 ਤੇ ਸ਼੍ਰੋਮਣੀ ਅਕਾਲੀ ਦਲ ਦੇ ਐਨਕੇ ਸ਼ਰਮਾ ਦੇ ਖਾਤੇ ਵਿੱਚ 27198 ਵੋਟਾਂ ਆਈਆਂ ਹਨ।ਇਸ ਸੀਟ ਅਧੀਨ 8 ਵਿਧਾਨ ਸਭਾ ਸੀਟਾਂ ਹਨ ਜਿਸ ਵਿੱਚ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਘਨੌਰ, ਸਨੌਰ, ਨਾਭਾ, ਸਮਾਣਾ, ਸ਼ੁਤਰਾਣਾ, ਰਾਜਪੁਰਾ ਵਿਧਾਨ ਸਭਾ ਹਲਕੇ ਸ਼ਾਮਲ ਹਨ। ਵੋਟਾਂ ਦੀ ਗਿਣਤੀ ਲਈ 6 ਗਿਣਤੀ ਕੇਂਦਰ ਬਣਾਏ ਗਏ ਹਨ। ਜਿਨ੍ਹਾਂ ਵਿੱਚ 580 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਗੜਬੜੀ ਨੂੰ ਰੋਕਣ ਲਈ ਕਰੀਬ 500 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।ਇੱਥੋਂ ਮੁੱਖ ਮੁਕਾਬਲਾ ਪ੍ਰਨੀਤ ਕੌਰ ਤੇ ਡਾ. ਧਰਮਵੀਰ ਗਾਂਧੀ ਤੇ ਡਾ: ਬਲਬੀਰ ਵਿਚਕਾਰ ਮੰਨਿਆ ਜਾ ਰਿਹਾ ਸੀ। ਇਸ ਤੋਂ ਇਲਾਵਾ ਐਨਕੇ ਸ਼ਰਮਾ ਵੀ ਮੈਦਾਨ ਵਿੱਚ ਹਨ। ਇਸ ਵਾਰ ਇਸ ਸੀਟ 'ਤੇ 63.63 ਫੀਸਦੀ ਵੋਟਿੰਗ ਹੋਈ ਜੋ ਪਿਛਲੀ ਵਾਰ ਦੇ 67.78 ਫੀਸਦੀ ਤੋਂ 4.15 ਫੀਸਦੀ ਘੱਟ ਹੈ।

#perneetkaur

#drdharamveergandhi

#samacharpunjab





sourceABPnews

ਤਾਜ਼ਾ ਖ਼ਬਰਾਂ
Gallery
Tags
Social Media