:

ਕੈਨੇਡਾ ਸਰਕਾਰ ਵੱਲੋਂ ਲੌਰੈਂਸ ਗੈਂਗ ਨੂੰ ਘੋਸ਼ਿਤ ਕੀਤਾ ਗਿਆ ਆਤੰਕੀ ਸੰਗਠਨ

0

ਕੈਨੇਡਾ ਸਰਕਾਰ ਵੱਲੋਂ ਲੌਰੈਂਸ ਗੈਂਗ ਨੂੰ ਘੋਸ਼ਿਤ ਕੀਤਾ ਗਿਆ ਆਤੰਕੀ ਸੰਗਠਨ


ਕੈਨੇਡਾ


ਕੈਨੇਡਾ ਸਰਕਾਰ ਨੇ ਭਾਰਤ ਵਿੱਚ ਐਕਟਿਵ ਲੌਰੈਂਸ ਗੈਂਗ ਨੂੰ ਆਤੰਕੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਇਹ ਗੈਂਗ ਸਿਰਫ਼ ਭਾਰਤ ਵਿੱਚ ਹੀ ਨਹੀਂ, ਬਲਕਿ ਕੈਨੇਡਾ ਵਿੱਚ ਵੀ ਆਪਣਾ ਜਾਲ ਫੈਲਾ ਰਿਹਾ ਸੀ ਅਤੇ ਲੋਕਾਂ ਵਿੱਚ ਖੌਫ਼ ਪੈਦਾ ਕਰ ਰਿਹਾ ਸੀ। ਕੈਨੇਡਾ ਦੇ ਪਬਲਿਕ ਸਿਕਿਊਰਿਟੀ ਮਿਨਿਸਟਰ ਗੈਰੀ ਅਨੰਦਸੰਗਰੀ ਨੇ ਕਿਹਾ ਕਿ ਹਿੰਸਾ ਅਤੇ ਆਤੰਕ ਦੀਆਂ ਗਤੀਵਿਧੀਆਂ ਲਈ ਕੈਨੇਡਾ ਵਿੱਚ ਕੋਈ ਜਗ੍ਹਾ ਨਹੀਂ।
ਲੌਰੈਂਸ ਗੈਂਗ ਨੂੰ ਕੈਨੇਡਾ ਦੇ ਕ੍ਰਿਮਿਨਲ ਕੋਡ ਤਹਿਤ ਬੈਨ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਹੁਣ ਇਸ ਗੈਂਗ ਨਾਲ ਜੁੜੀ ਕੋਈ ਵੀ ਸੰਪਤੀ, ਵਾਹਨ ਜਾਂ ਧਨ ਫ੍ਰੀਜ਼ ਜਾਂ ਜਬਤ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਜੋ ਵੀ ਵਿਅਕਤੀ ਗੈਂਗ ਨੂੰ ਸਿੱਧੇ ਜਾਂ ਅਪਰੋਕਸ਼ ਤੌਰ ’ਤੇ ਮਦਦ ਕਰੇਗਾ, ਉਹ ਵੀ ਕੈਨੇਡਾ ਦੇ ਕਾਨੂੰਨ ਅਨੁਸਾਰ ਅਪਰਾਧੀ ਮੰਨਿਆ ਜਾਵੇਗਾ।
ਕੈਨੇਡਾ ਸਰਕਾਰ ਮੁਤਾਬਕ ਲੌਰੈਂਸ ਗੈਂਗ ਇੱਕ ਇੰਟਰਨੈਸ਼ਨਲ ਕ੍ਰਿਮਿਨਲ ਸੰਗਠਨ ਹੈ ਜੋ ਭਾਰਤ ਤੋਂ ਇਲਾਵਾ ਕੈਨੇਡਾ ਵਿੱਚ ਵੀ ਸਰਗਰਮ ਹੈ। ਖ਼ਾਸ ਤੌਰ ’ਤੇ ਉਹਨਾਂ ਇਲਾਕਿਆਂ ਵਿੱਚ, ਜਿਥੇ ਭਾਰਤੀ ਪਰਵਾਸੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਇਹ ਗੈਂਗ ਕਤਲ, ਗੋਲੀਬਾਰੀ, ਅੱਗਜਨੀ ਤੇ ਜਬਰਦਸਤੀ ਵਸੂਲੀ ਰਾਹੀਂ ਲੋਕਾਂ ਵਿੱਚ ਡਰ ਪੈਦਾ ਕਰ ਰਿਹਾ ਹੈ ਅਤੇ ਖਾਸ ਕਰਕੇ ਸਮਾਜ ਦੇ ਮਹੱਤਵਪੂਰਨ ਹਸਤੀਆਂ, ਕਾਰੋਬਾਰੀਆਂ ਅਤੇ ਸੱਭਿਆਚਾਰਕ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

---


Lawrence Gang Canada, Terrorist Organization, Canada bans Lawrence Gang, Indian Gang in Canada, Lawrence Bishnoi News

ਲੌਰੈਂਸ ਗੈਂਗ ਕੈਨੇਡਾ, ਆਤੰਕੀ ਸੰਗਠਨ, ਕੈਨੇਡਾ ਬੈਨ ਲੌਰੈਂਸ ਗੈਂਗ, ਭਾਰਤੀ ਗੈਂਗ ਕੈਨੇਡਾ, ਲੌਰੈਂਸ ਬਿਸ਼ਨੋਈ ਖ਼ਬਰ

---

Canada has officially declared the Lawrence Gang as a terrorist organization under the Criminal Code. Active in India and Canada, the gang is involved in murders, extortion, and spreading fear among communities.

कनाडा सरकार ने लॉरेंस गैंग को आतंकवादी संगठन घोषित कर दिया है। यह गैंग भारत और कनाडा दोनों में सक्रिय है और हत्या, रंगदारी व डर फैलाने जैसी वारदातों में शामिल है।

---


#LawrenceGang #CanadaNews #TerroristOrganization #IndianGang #BreakingNews#लॉरेंसगैंग #कनाडाखबर #आतंकीसंगठन #भारतसमाचार #ताज़ाखबर
#ਲੌਰੈਂਸਗੈਂਗ #ਕੈਨੇਡਾਖ਼ਬਰਾਂ #ਆਤੰਕੀਸੰਗਠਨ #ਭਾਰਤੀਗੈਂਗ #ਤਾਜ਼ਾਖ਼ਬਰ