:

ਬਰਨਾਲਾ ਖੂਨ ਨਾਲ ਲਿਬੜੀ ਹੋਈ ਮਿਲੀ ਨੌਜਵਾਨ ਦੀ ਲਾਸ਼, ਮਿਰਤਕ ਦੀ ਹੋ ਗਈ ਪਹਿਚਾਣ

0

ਬਰਨਾਲਾ ਖੂਨ ਨਾਲ ਲਿਬੜੀ ਹੋਈ ਮਿਲੀ ਨੌਜਵਾਨ ਦੀ ਲਾਸ਼, ਮਿਰਤਕ ਦੀ ਹੋ ਗਈ ਪਹਿਚਾਣ 


ਬਰਨਾਲਾ 

ਜ਼ਿਲਾ ਬਰਨਾਲਾ ਦੇ ਖੇਤਰ ਤਪਾ ਦੇ ਨੇੜਲੇ ਪਿੰਡ ਢਿੱਲਵਾ ਅਤੇ ਮੌੜ ਸੁਖਪੁਰਾ ਦੀ ਹੱਦ 'ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।  ਮ੍ਰਿਤਕ ਬੱਬੂ ਸਿੰਘ (28) ਪੁੱਤਰ ਗੁਰਮੀਤ ਸਿੰਘ ਵਾਸੀ ਤਪਾ ਜੋ ਕਿ ਪਿੰਡ ਢਿੱਲਵਾਂ ਵਿਖੇ ਉਹ ਤਪਾ ਤੋਂ ਪੱਖੋ ਕੈਂਚੀਆਂ ਰੋਡ 'ਤੇ ਕੰਮ ਕਰਦਾ ਸੀ ਅਤੇ ਮੌੜ ਪਿੰਡ ਦੀ ਕੱਚੀ ਸੜਕ 'ਤੇ ਉਸ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਕਾਰ ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ, ਇਸ ਮਾਮਲੇ ਦੀ ਜਾਂਚ ਡੀ.ਐਸ.ਪੀ ਮਾਨਵਜੀਤ ਸਿੰਘ ਸਿੱਧੂ ਤਪਾ ਦੀ ਅਗਵਾਈ ਹੇਠ ਸ਼ੁਰੂ ਕਰ ਦਿੱਤੀ ਗਈ ਹੈ।  ਮ੍ਰਿਤਕ ਅਣਵਿਆਹਿਆ ਸੀ।  ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਾਤਲਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।  ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ।