:

ਬਰਨਾਲਾ– ਕਲਯੁਗੀ ਕਹਿਰ ਪਤਨੀ ਹੀ ਨਿਕਲੀ ਪਤੀ ਦੀ ਕਾਤਲ – ਪਤਨੀ ਅਤੇ ਉਸ ਦੇ ਦੋ ਸਾਥੀ ਪੁਲਿਸ ਨੇ ਦਬੋਚੇ

0

ਬਰਨਾਲਾ– ਕਲਯੁਗੀ ਕਹਿਰ ਪਤਨੀ ਹੀ ਨਿਕਲੀ ਪਤੀ ਦੀ ਕਾਤਲ 
– ਪਤਨੀ ਅਤੇ ਉਸ ਦੇ ਦੋ ਸਾਥੀ ਪੁਲਿਸ ਨੇ ਦਬੋਚੇ 

ਬਰਨਾਲਾ

ਕੁਝ ਦਿਨ ਪਹਿਲਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਪਰ ਮੋਗਾ ਟੀ ਪੁਆਇੰਟ ਦੇ ਕੋਲ ਇੱਕ ਵਿਅਕਤੀ ਗੱਡੀ ਵਿੱਚ ਮੱਚ ਕੇ ਮਰ ਗਿਆ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਇਹ ਕੋਈ ਐਕਸੀਡੈਂਟ ਨਹੀਂ ਸੀ ਸਗੋਂ ਕਤਲ ਸੀ। ਇਸ ਵਿਅਕਤੀ ਦਾ ਕਤਲ ਉਸ ਦੀ ਪਤਨੀ ਨੇ ਹੋਰ ਦੋ ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ ਸੀ। ਭਰੋਸੇਯੋਗ ਸੂਤਰਾਂ ਦੇ ਅਨੁਸਾਰ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਇਹ ਮ੍ਰਿਤਕ ਵਿਅਕਤੀ ਜ਼ਿਲਾ ਬਰਨਾਲਾ ਦੇ ਪਿੰਡ ਦਰਾਜ ਨਾਲ ਸੰਬੰਧਿਤ ਸੀ
ਉਕਤ ਵਿਅਕਤੀ ਦੇ ਕਤਲ ਦੇ ਦੋਸ਼ਾਂ ਵਿੱਚ ਪੁਲਿਸ ਨੇ ਮਿਰਤਕ ਹਰਚਰਨ ਸਿੰਘ ਦੀ ਪਤਨੀ ਸੁਖਜੀਤ ਕੌਰ ਵਾਸੀ ਦਰਾਜ,            ਹਰਦੀਪ ਸਿੰਘ ਉਰਫ ਗੋਰਾ ਪੁੱਤਰ ਜਸਵੀਰ ਸਿੰਘ ਵਾਸੀ ਮਹਿਰਾਜ, ਸੁਖਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਗਿੱਲ ਪੱਤੀ ਰਾਮਪੁਰਾ ਨੂੰ ਗਿਰਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।