:

ਬਰਨਾਲਾ–ਸਿਟੀ ਥਾਣੇ ਦੇ 50 ਮੀਟਰ ਦੇ ਦਾਇਰੇ ਵਿੱਚ ਹਫਤੇ ਦੇ ਵਿੱਚ ਦੂਜੀ ਵਾਰ ਹੋਈ ਚੋਰੀ, ਪੁਲਿਸ ਦੀ ਕਾਰਜਸ਼ੈਲੀ ਸਵਾਲਾਂ ਦੇ ਘੇਰੇ ਵਿੱਚ


ਬਰਨਾਲਾ–ਸਿਟੀ ਥਾਣੇ ਦੇ 50 ਮੀਟਰ ਦੇ ਦਾਇਰੇ ਵਿੱਚ ਹਫਤੇ ਦੇ ਵਿੱਚ ਦੂਜੀ ਵਾਰ ਹੋਈ ਚੋਰੀ, ਪੁਲਿਸ ਦੀ ਕਾਰਜਸ਼ੈਲੀ ਸਵਾਲਾਂ ਦੇ ਘੇਰੇ ਵਿੱਚ 

ਬਰਨਾਲਾ

 ਸਿਟੀ ਥਾਣੇ ਦੇ 50 ਮੀਟਰ ਦੇ ਦਾਇਰੇ ਵਿੱਚ ਮੰਗਲਵਾਰ ਰਾਤ ਨੂੰ ਇੱਕ ਵਾਰ ਫਿਰ ਚੋਰਾਂ ਨੇ ਆਪਣਾ ਹੱਥ ਸਾਫ ਕੀਤਾ। ਦਸ ਦਈਏ ਕਿ ਹਫਤੇ ਦੇ ਅੰਦਰ ਇਹ ਦੂਜੀ ਚੋਰੀ ਹੈ। ਲੰਘੇ ਹਫਤੇ ਦੀ ਬੁੱਧਵਾਰ ਦੀ ਰਾਤ ਨੂੰ ਸਦਰ ਬਾਜ਼ਾਰ ਦੇ ਦੋ ਦੁਕਾਨਾਂ ਦੇ ਤਾਲੇ ਟੁੱਟ ਗਏ ਸਨ। ਜਿੰਨਾ ਵਿੱਚੋਂ ਇੱਕ ਦੁਕਾਨ ਵਿੱਚ ਕਰੀਬ 20 ਹਜਾਰ ਦੀ ਨਗਦੀ ਚੋਰ ਲੈ ਗਏ ਸਨ। ਹੁਣ ਸਿਟੀ ਪੁਲਿਸ ਸਟੇਸ਼ਨ ਦੇ ਬਿਲਕੁਲ ਕੋਲ ਬਣੇ ਗੱਡਾ ਖਾਨਾ ਚੌਂਕ ਤੇ ਬਣੀ ਪੱਪੂ  ਜੂਸ਼ ਕਾਰਨਰ ਦੀ ਦੁਕਾਨ ਤੇ ਚੋਰੀ ਹੋ ਗਈ। ਜਿੱਥੇ ਚੋਰਾਂ ਨੇ ਕਰੀਬ 25 ਹਜਾਰ ਰੁਪਏ ਦੀ ਨਗਦੀ ਤੇ ਆਪਣਾ ਹੱਥ ਸਾਫ ਕਰ ਲਿਆ। ਇਸ ਦਾ ਪਤਾ ਦੁਕਾਨ ਦੇ ਮਾਲਕ ਰਵੀ ਬਾਂਸਲ ਨੂੰ ਸਵੇਰੇ ਪਤਾ ਲੱਗਿਆ। ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਉਸਨੇ ਕਿਹਾ ਕਿ ਉਹ ਥਾਣੇ ਰਿਪੋਰਟਰ ਲਿਖਾ ਰਹੇ ਹਨ ਅਤੇ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਨ।