:

ਕੇਂਦਰ ਸਰਕਾਰ ਨੇ ਤੋੜ ਦਿੱਤਾ ਮੁੱਖ ਮੰਤਰੀ ਦਾ ਓਲੰਪਿਕ ਖੇਡਾਂ ਦੇਖਣ ਜਾਣ ਦਾ ਸੁਪਨਾ


ਕੇਂਦਰ ਸਰਕਾਰ ਨੇ ਤੋੜ ਦਿੱਤਾ ਮੁੱਖ ਮੰਤਰੀ ਦਾ ਓਲੰਪਿਕ ਖੇਡਾਂ ਦੇਖਣ ਜਾਣ ਦਾ ਸੁਪਨਾ

ਨਵੀਂ ਦਿੱਲੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਓਲੰਪਿਕ ਖੇਡਾਂ ਦੇਖਣ ਦੇ ਇਛੁਕ ਸਨ ਅਤੇ ਉਹ ਪੈਰਿਸ ਜਾ ਕੇ ਖਿਡਾਰੀਆਂ ਦਾ ਹੌਸਲਾ ਵਧਾਉਣਾ ਚਾਹੁੰਦੇ ਸਨ ਪਰ ਉਹਨਾਂ ਦਾ ਇਹ ਸੁਪਨਾ ਫਿਲਹਾਲ ਕੇਂਦਰ ਸਰਕਾਰ ਨੇ ਤੋੜ ਦਿੱਤਾ ਹੈ।
 CM Bhagwant Mann ਦੀ ਪੈਰਿਸ ਯਾਤਰਾ ਲਈ ਵਿਦੇਸ਼ ਮੰਤਰਾਲੇ ਨੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਓਲੰਪਿਕ ਲਈ ਭਗਵੰਤ ਮਾਨ ਨੇ 3 ਤੋਂ 9 ਅਗਸਤ ਤੱਕ ਉੱਥੇ ਜਾਣਾ ਸੀ। CM ਦਫ਼ਤਰ ਨੂੰ ਦੇਰ ਸ਼ਾਮ ਸਫ਼ਰ ਕਰਨ ਦੀ ਇਜਾਜ਼ਤ ਨਾ ਦੇਣ ਦੀ ਸੂਚਨਾ ਮਿਲੀ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਲੰਪਿਕਸ ਵਿਚ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਜਾਣਾ ਚਾਹੁੰਦੇ ਸਨ ਪਰ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ।

ਸੋਰਸ– ਬਾਬੂਸ਼ਾਹੀ