ਅਣਪਛਾਤੇ ਵਿਅਕਤੀਆਂ ਵਲੋਂ ਘਰ 'ਤੇ ਕੀਤੇ 5 ਫਾਇਰ, ਮਾਮਲਾ ਦਰਜ
- Admin Default
- 09 Aug, 2024 23:36
ਅਣਪਛਾਤੇ ਵਿਅਕਤੀਆਂ ਵਲੋਂ ਘਰ 'ਤੇ ਕੀਤੇ 5 ਫਾਇਰ, ਮਾਮਲਾ ਦਰਜ
ਨਵਾਂਸ਼ਹਿਰ
ਪਿੰਡ ਲਾਦੀਆ ਚ ਇਕ ਘਰ ਬਾਹਰ ਗੇਟ ਤੇ ਅਣਪਛਾਤੇ ਨੌਜਵਾਨਾਂ ਵਲੋਂ 5 ਫਾਇਰ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੂੰ ਜਾਂਚ ਉਪਰੰਤ ਖੋਲ ਵੀ ਬਰਾਮਦ ਹੋਏ ਹਨ। ਇਸ ਸੰਬੰਧੀ ਥਾਣਾ ਸਿਟੀ ਬੰਗਾ ਚ ਅਣਪਛਾਤੇ ਵਿਅਕਤੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਨੂੰ ਬਲਵੰਤ ਸਿੰਘ ਨੰਬਰਦਾਰ ਪੁੱਤਰ ਰਛਪਾਲ ਸਿੰਘ ਵਾਸੀ ਲਾਦੀਆ ਨੇ ਦੱਸਿਆ ਕਿ ਮਿਤੀ 6 ਅਗਸਤ ਨੂੰ ਸਮਾ 10:45 ਰਾਤ ਦਾ ਹੋਵੇਗਾ ਗੇਟ ਵਾਲੇ ਪਾਸੇ ਪਟਾਕੇ ਚੱਲਣ ਦੀ ਅਵਾਜ ਆਈ ਤਾਂ ਬਾਹਰ ਆ ਕੇ ਦੇਖਣ ਤੇ ਕੁਝ ਵੀ ਪਤਾ ਨਹੀ ਲੱਗਿਆ ਤਾ ਮਿਤੀ 7-ਅਗਸਤ ਨੂੰ ਸਵੇਰੇ 7:30 ਵਜੇ ਬਲਵੰਤ ਸਿੰਘ ਨੂੰ ਉਸਦੇ ਗੁਆਢੀ ਹੁਸਨ ਲਾਲ ਪੁੱਤਰ ਚਿੰਤਾ ਰਾਮ ਨੇ ਘਰ ਆ ਕੇ ਦੱਸਿਆ ਕੇ ਗੇਟ ਦੇ ਬਾਹਰ ਅਤੇ ਉਹਨਾ ਦੇ ਘਰ ਅਸਲੇ ਦੇ ਖੋਲ ਮਿਲੇ ਹਨ ਜਦੋ ਦੇਖਿਆ ਤਾਂ ਬਲਵੰਤ ਸਿੰਘ ਦੇ ਗੇਟ ਪਰ ਵੀ ਗੋਲੀਆ ਦੇ ਤਿੰਨ ਨਿਸ਼ਾਨ ਜੋ ਗੇਟ ਦੇ ਆਰ ਪਾਰ ਹੋਏ ਸਨ ਇੱਕ ਗੋਲੀ ਦਾ ਨਿਸਾਨ ਗੇਟ ਦੇ ਸੱਜੇ ਪਿੱਲਰ ਅਤੇ ਇੱਕ ਨਿਸ਼ਾਨ ਗੇਟ ਤੇ ਇੱਕ ਹੋਰ ਲੱਗਾ ਸੀ ਜੋ ਗੇਟ ਦੇ ਆਰ ਪਾਰ ਨਹੀ ਸੀ ਨਾ ਮਲੂਮ ਵਿਅਕਤੀਆ ਵਲੋ ਬਲਵੰਤ ਸਿੰਘ ਜਾ ਉਸਦੇ ਪਰਿਵਾਰ ਨੂੰ ਮਾਰ ਦੇਣ ਦੀ ਨਿਅਤ ਨਾਲ ਗੋਲੀਆ ਚਲਾਈਆ ਹਨ ਦਿਤੇ ਬਿਆਨਾ ਦੇ ਅਧਾਰ ਤੇ ਐਸ ਆਈ ਨੰਦ ਲਾਲ ਮੁੱਖ ਅਫਸਰ ਥਾਣਾ ਵਲੋ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ । ਗੋਲੀਆਂ ਚਲਣ ਦੀ ਖ਼ਬਰ ਨਾਲ ਪਿੰਡ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
Source babushahi







