:

ਸ਼੍ਰੀ ਹਰਗੋਬਿੰਦਪੁਰ ਵਿਖੇ ਸੈਰ ਕਰਕੇ ਵਾਪਸ ਆ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ


ਸ਼੍ਰੀ ਹਰਗੋਬਿੰਦਪੁਰ ਵਿਖੇ ਸੈਰ ਕਰਕੇ ਵਾਪਸ ਆ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

ਬਾਲ ਬਾਲ ਬਚਿਆ ਵਿਅਕਤੀ 


ਗੁਰਦਾਸਪੁਰ 


ਜਿਲਾ ਗੁਰਦਾਸਪੁਰ ਦੇ ਪੁਲਿਸ ਦੀ ਲਾਬ ਬਟਾਲਾ ਅਧੀਨ ਆਉਂਦੇ ਕਸਬਾ ਸ੍ਰੀ ਹਰਗੋਬਿੰਦਪੁਰ ਵਿਖੇ ਅੱਜ ਤੜਕਸਾਰ ਸੈਰ ਕਰਦੇ ਹੋਏ ਵਿਅਕਤੀ ਉਪਰ ਅਣਪਛਾਤੇ ਵਿਅਕਤੀਆਂ ਵੱਲੋਂ  ਗੋਲੀ ਚਲਾ ਦਿੱਤੀ ਗਈ। ਹਾਲਾਂਕਿ 

ਸਤੀਸ ਕੁਮਾਰ ਲੂੰਬਾ ਪੁਤਰ ਰਤਨ ਚੰਦ ਲੂੰਬਾ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਦੌੜ ਕੇ ਲੰਮੇ ਪੈ ਗਿਆ ਅਤੇ ਬਾਲ ਬਾਲ ਬਚ ਗਿਆ ਜਦਕਿ ਇੱਕ ਗੋਲੀ ਨੇੜੇ ਦੀ ਦੁਕਾਨ ਦੇ ਸ਼ਟਰ ਵਿੱਚ ਵੀ ਜਾ ਵੱਜੀ। 

ਮੌਕੇ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਸਤੀਸ਼ ਕੁਮਾਰ ਲੂੰਬਾ ਸਵੇਰੇ ਸ:15 ਵਜੇ ਦੇ ਕਰੀਬ ਸੈਰ ਕਰਕੇ ਜਦੋਂ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਉਸ ਦੇ ਪਿੱਛੋਂ ਮੋਟਰਸਾਈਕਲ ਤੇ ਆਏ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾ ਦਿੱਤੀ ਗਈ। ਪਿੱਛੋਂ ਪਟਾਕੇ ਜਿਹੇ ਆਵਾਜ਼ਾਂ ਤੇ ਉੱਥੇ ਪਿੱਛੇ ਮੁੜ ਕੇ ਦੇਖਿਆ ਤਾਂ ਦੋ ਨੌਜਵਾਨ ਉਸ ਤੇ ਪਿਸਤੌਲ ਪੁਰਾਣੇ ਸੀ ਅਤੇ ਉਹਨਾਂ ਵੱਲੋਂ ਦੋ ਹੋਰ ਫਾਇਰ ਕੀਤੇ ਗਏ ਪਰ ਖਤਰਾ ਪਾਪ ਦਿਆ ਹੀ ਸਤੀਸ਼ ਕੁਮਾਰ ਲੂੰਬਾ ਲੰਮੇ ਪੈ ਗਿਆ ਅਤੇ ਬਾਲ ਬਾਲ ਬਚ ਗਿਆ। 

ਘਟਨਾ ਨਾਲ ਸੰਬੰਧਿਤ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਹੈ। ਪੁਲਿਸ ਜਿਲਾ ਬਟਾਲਾ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸ਼੍ਰੀ ਹਰਗੋਬਿੰਦਪੁਰ ਵਿਖੇ ਸੁਨਿਆਰੇ ਦੇ ਵੀਕਾਂ ਤੇ ਦੋ ਅਨਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਿਰੋਤੀ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ ਸਨ ਪਰ ਜਿਲਾ ਬਟਾਲਾ ਪੁਲਿਸ ਨੇ ਇਸ ਘਟਨਾ ਦੇ ਮਾਸਟਰ ਮਾਇੰਡ ਮਲਕੀਤ ਸਿੰਘ ਨੂੰ ਬਟਾਲਾ ਵਿਖੇ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ।


Source babushahi