ਮਾਲੇਰਕੋਟਲਾ ਦੀ ਵੱਡੀ ਕਾਰਵਾਈ, ਡੇਢ ਕੁਇੰਟਲ ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ
- Admin Default
- 13 Aug, 2024 03:01
ਮਾਲੇਰਕੋਟਲਾ ਦੀ ਵੱਡੀ ਕਾਰਵਾਈ, ਡੇਢ ਕੁਇੰਟਲ ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ
ਦੋਸ਼ੀਆਂ ਪਾਸੋਂ ਇੱਕ ਟਰੱਕ ਅਤੇ ਦੂਜੇ ਪਾਸੋਂ ਮੋਟਰਸਾਈਕਲ ਵੀ ਹੋਇਆ ਬਰਾਮਦ
ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਖਿਲਾਫ ਵਿਡੀ ਮੁਹਿੰਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ--ਜ਼ਿਲਾ ਪੁਲਿਸ ਮੁਖੀ ਗਗਨ ਅਜੀਤ ਸਿੰਘ
ਮਾਲੇਰਕੋਟਲਾ
ਅੱਜ ਇੱਥੇ ਜ਼ਿਲ੍ਹਾ ਪੁਲਿਸ ਮੁਖੀ ਮਾਲੇਰ ਕੋਟਲਾ ਵੱਲੋਂ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਸ੍ਰੀਮਤੀ ਸਵਰਨਜੀਤ ਕੌਰ, ਪੀ.ਪੀ.ਐਸ ਕਪਤਾਨ ਪੁਲਿਸ (ਸਥਾਨਕ) ਮਾਲੇਰਕੋਟਲਾ ਵਾਧੂ , ਕਪਤਾਨ ਪੁਲਿਸ (ਇਨਵੈਸਟੀਗੇਸਨ) ਮਾਲੇਰਕੋਟਲਾ, ਸ੍ਰੀ ਸ਼ਤੀਸ ਕੁਮਾਰ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇਨਵੈਸਟੀਗੇਸਨ) ਮਾਲੇਰਕੋਟਲਾ ਅਤੇ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ, ਮਾਹੋਰਾਣਾ ਦੀ ਟੀਮ ਵੱਲੋਂ ਮਿਤੀ 10.08.2024 ਨੂੰ ਮੁਕੱਦਮਾ ਨੰਬਰ 94 ਮਿਤੀ 10.08.2024 ਅ/ਧ 22/61/85 ਐਨਡੀਪੀਐਸ ਐਕਟ ਥਾਣਾ ਸਿਟੀ-2 ਮਾਲੇਰਕੋਟਲਾ ਦਰਜ ਰਜਿਸਟਰ ਕਰਕੇ ਦੋਸੀ ਇਮਰਾਨ ਖਾਨ ਉਰਫ ਕਾਕਾ ਪੁੱਤਰ ਮੁਹੰਮਦ ਇਕਬਾਲ ਵਾਸੀ ਰਾਣੀ ਮਹਿਲ ਦੀ ਬੈਂਕ ਸਾਇਡ, ਮੁਹੱਲਾ ਹਾਜੀ ਨਗਰ, ਮਾਲੇਰਕੋਟਲਾ ਅਤੇ ਮੁਹੰਮਦ ਅਨੀਸ਼ ਪੁੱਤਰ ਅਹਿਮਦ ਦੀਨ ਵਾਸੀ ਮੁਹੱਲਾ ਮਕਬਰਿਆ ਵਾਲਾ, ਨੇੜੇ ਸਰਹਿੰਦੀ ਗੇਟ, ਹਾਲ ਅਬਾਦ ਗੁੱਟੂ ਵਾਲਾ ਖੂਹ, ਮਾਲੇਰਕੋਟਲਾ ਨੂੰ ਕਾਬੂ ਕਰਕੇ ਸ੍ਰੀ ਸ਼ਤੀਸ ਕੁਮਾਰ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇਨਵੈਸਟੀਗੇਸਨ) ਮਾਲੇਰਕੋਟਲਾ ਦੀ ਹਾਜ਼ਰੀ ਵਿੱਚ ਦੋਸੀਆਨ ਦੇ ਕਬਜਾ ਵਾਲੇ ਬੈਂਗ ਵਿੱਚੋ 20280 ਨਸ਼ੀਲੀਆਂ ਗੋਲੀਆ ਅਤੇ ਇੱਕ ਮੋਟਰਸਾਇਕਲ ਨੰਬਰ PB-56-B-1723 ਮਾਰਕਾ ਟੀਵੀਐਸ ਅਪਾਚੀ ਰੰਗ ਲਾਲ ਬ੍ਰਾਮਦ ਕੀਤਾ ਗਿਆ, ਦੋਸੀਆਨ ਨੂੰ ਮਿਤੀ 11.08.2024 ਨੂੰ ਮਾਨਯੋਗ ਅਦਾਲਤ ਵਿਖੇ ਪੇਸ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿੰਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਨਸੀਲੀਆਂ ਗੋਲੀਆ ਕਿਸ ਵਿਅਕਤੀ ਪਾਸੋਂ ਲੈ ਕੇ ਆਏ ਹਨ ਅਤੇ ਅੱਗੇ ਕਿਸ ਵਿਅਕਤੀ ਨੂੰ ਵੇਚਣੀਆ ਸਨ, ਜਿੰਨਾਂ ਦੀ ਪੁੱਛਗਿੱਛ ਤੋਂ ਤਫਤੀਸ ਦੌਰਾਨ ਸਫਾ ਮਿਸਲ ਆਉਦੀ ਸਹਾਦਤ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਗਗਨ ਅਜੀਤ ਸਿੰਘ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਵੱਲੋ ਆਪਣੇ ਦਫਤਰ ਵਿਖੇ ਬੁਲਾਈ ਪ੍ਰੈਸ ਦੌਰਾਨ ਅੱਗੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇੱਕ ਹੋਰ ਕੇਸ ਦੌਰਾਨ ਮਿਤੀ 11.08.2024 ਨੂੰ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਮਾਹੋਰਾਣਾ ਦੇ ਟੀਮ ਮੈਂਬਰ ਥਾਣੇਦਾਰ ਸੁਰਜੀਤ ਸਿੰਘ ਸੀ.ਆਈ.ਏ. ਸਟਾਫ, ਮਾਹੋਰਾਣਾ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਸੱਕੀ ਪੁਰਸਾ ਅਤੇ ਸੱਕੀ ਵਹੀਕਲਾ ਦੇ ਸਬੰਧ ਵਿੱਚ ਨਜਦੀਕ ਬੱਸ ਅੱਡਾ ਮਾਹੋਰਾਣਾ ਵਿਖੇ ਮੌਜੂਦ ਸੀ, ਤਾਂ ਮੁਖਬਰ ਖਾਸ ਦੀ ਇਤਲਾਹ ਪਰ ਮੁਕੱਦਮਾ ਨੰਬਰ 97 ਮਿਤੀ 11.08.2024 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਅਮਰਗੜ੍ਹ ਬਰਖਿਲ਼ਾਫ ਗੁਰਜਤਿੰਦਰ ਸਿੰਘ ਉਰਫ ਪਿੱਟੂ ਪੁੱਤਰ ਜਗਜੀਤ ਸਿੰਘ ਵਾਸੀ ਡੀਫੈਂਸ ਕਲੋਨੀ-ਸੀ, ਨਾਭਾ, ਜਿਲ੍ਹਾ ਪਟਿਆਲਾ ਦੇ ਦਰਜ ਰਜਿਸਟਰ ਕਰਕੇ ਦੋਸੀ ਗੁਰਜਤਿੰਦਰ ਸਿੰਘ ਨੂੰ ਕਾਬੂ ਕਰਕੇ ਸ੍ਰੀ ਸੁਰਿੰਦਰਪਾਲ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ-ਡਵੀਜਨ ਅਮਰਗੜ੍ਹ ਜੀ ਦੀ ਹਾਜ਼ਰੀ ਵਿੱਚ ਉਸ ਦੇ ਕਬਜਾ ਵਿਚਲੇ ਟਰੱਕ ਨੰਬਰ PB-46-M-8545 ਮਾਰਕਾ ਟਾਟਾ ਵਿੱਚੋਂ 01 ਕੁਆਇੰਟਲ 50 ਕਿਲੋਂ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤੀ ਗਈ ਅਤੇ ਦੋਸੀ ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ । ਜਿਲਾ ਪੁਲਿਸ ਮੁਖੀ ਸ਼੍ਰੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਖਿਲਾਫ ਬਿੱਡੀ ਮੁਹਿੰਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਸੀ ਨੂੰ ਅੱਜ ਮਿਤੀ12.08.2024 ਨੂੰ ਮਾਨਯੋਗ ਅਦਾਲਤ ਵਿਖੇ ਪੇਸ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਦੋਸੀ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਨੂੰ ਟਰੇਸ ਕਰਨ ਲਈ ਹਰ ਸੰਭਵ ਕੋਸਿਸ ਕੀਤੀ ਜਾ ਰਹੀ ਹੈ ਅਤੇ ਹੋਰ ਵਿਅਕਤੀਆ ਨਸਾ ਤਸ਼ਕਰੀ ਵਿੱਚ ਸਾਮਲ ਹੋਣ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Source babushahi







