:

ਪਟਵਾਰੀ ਤੇ ਲੱਗੇ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼


ਪਟਵਾਰੀ ਤੇ ਲੱਗੇ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼

ਤਹਿਸੀਲਦਾਰ ਨੇ ਕਿਹਾ- ਰਿਸ਼ਵਤ ਦੀ ਜੇਕਰ ਮੇਰੇ ਕੋਲ ਆਈ ਸ਼ਿਕਾਇਤ ਤਾਂ ਕਰਵਾਈ ਜਾਵੇਗੀ ਜਾਂਚ 

ਸਮਰਾਲਾ

ਸਮਰਾਲਾ ਦੇ ਨਜ਼ਦੀਕੀ ਪਿੰਡ ਮਾਣਕੀ ਦੀ ਜਮੀਨ ਦਾ ਇੰਤਕਾਲ ਕਰਾਉਣ ਲਈ ਪਟਵਾਰੀ ਤੇ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਹਨ। ਅੱਜ ਸਮਰਾਲਾ ਤਹਿਸੀਲ ਦੇ ਵਿੱਚ ਇੱਕ ਵੱਡਾ ਹੰਗਾਮਾ ਹੋਇਆ ਜਿਸ ਦੇ ਵਿੱਚ ਸਮਰਾਲਾ ਤਹਿਸੀਲ ਵਿੱਚ ਲੱਗੇ ਇੱਕ ਪਟਵਾਰੀ ਵੱਲੋਂ ਪਿੰਡ ਮਾਣਕੀ ਦੀ ਜਮੀਨ ਦਾ ਇੰਤਕਾਲ ਚੜਾਉਣ ਦੇ ਸੱਤ ਲੱਖ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਲੱਗਿਆ ਅਤੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਦੇ ਮਿਲੀ ਭੁਗਤ ਹੋਣ ਦੇ ਇਲਜ਼ਾਮ ਲੱਗੇ।

ਇਸ ਸੰਬੰਧ ਦੇ ਵਿੱਚ ਪੀੜਿਤ ਪਰਿਵਾਰ ਅਤੇ ਉਹਨਾਂ ਸਾਥੀਆਂ ਵੱਲੋਂ ਸਮਰਾਲਾ ਤਹਿਸੀਲ ਦੇ ਵਿੱਚ ਤਹਿਸੀਲ ਦੇ ਗੇਟ ਤੋਂ ਸ਼ੁਰੂ ਹੋ ਕੇ ਨਾਇਬ ਤਹਿਸੀਲਦਾਰ ਦੇ ਦਫਤਰ ਤੱਕ ਜੰਮਕੇ ਨਾਰੇਬਾਜੀ ਕੀਤੀ ਗਈ। ਜਿਸ ਵਿੱਚ ਪਿੰਡ ਮਾਣਕੀ ਦੇ ਪੀੜਤ ਪਰਿਵਾਰ ਨੇ ਪਟਵਾਰੀ, ਨਾਇਬ ਤਹਿਸੀਲਦਾਰ ਦੇ ਖਿਲਾਫ ਨਾਰੇਬਾਜੀ ਕੀਤੀ। ਇਸ ਨਾਰੇਬਾਜ਼ੀ ਤੋਂ ਬਾਅਦ ਸੈਂਕੜੇ ਲੋਕ ਸਮਰਾਲਾ ਤਹਿਸੀਲ ਵਿੱਚ ਇਕੱਠੇ ਹੋ ਗਏ। 

ਪੀੜਤ ਪਰਿਵਾਰ ਅਤੇ ਉਹਨਾਂ ਸਾਥੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਅਤੇ ਪੀੜਿਤ ਜਸਬੀਰ ਸਿੰਘ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਹ ਆਪਣੀ ਜਮੀਨ ਦਾ ਇੰਤਕਾਲ ਲਈ ਕਰੀਬ ਨੌ ਮਹੀਨਿਆਂ ਤੋਂ ਸਮਰਾਲਾ ਤਹਿਸੀਲ ਦੇ ਵਿੱਚ ਚੱਕਰ ਲਗਾ ਰਿਹਾ ਹੈ ਅਤੇ ਹੁਣ ਤੱਕ 20 ਹਜਾਰ ਰੁਪਏ ਰਿਸ਼ਵਤ ਪਟਵਾਰੀ ਚਮਨ ਲਾਲ ਨੂੰ ਪੀੜਤ ਪਰਿਵਾਰ ਵੱਲੋਂ ਦੇ ਚੁੱਕੇ ਹਨ ਅਤੇ ਹੁਣ ਪਟਵਾਰੀ 7 ਲੱਖ ਰੁਪਏ ਰਿਸ਼ਵਤ ਜਮੀਨ ਦਾ ਇੰਤਕਾਲ ਚੜਾਉਣ ਲਈ ਮੰਗ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਸਮਰਾਲਾ ਨਾਇਬ ਤਹਿਸੀਲਦਾਰ ਦੀ ਮਿਲੀ ਭੁਗਤ ਦੇ ਵੀ ਇਲਜ਼ਾਮ ਪੀੜਿਤ ਪਰਿਵਾਰ ਵਲੋਂ ਲਗਾਏ ਗਏ।

ਜਦੋਂ ਇਸ ਸਬੰਧ ਦੇ ਵਿੱਚ ਸਮਰਾਲਾ ਨਾਇਬ ਤਹਿਸੀਲਦਾਰ ਨਾਲ ਪੀੜਿਤ ਪਰਿਵਾਰ ਅਤੇ ਉਹਨਾਂ ਸਾਥੀ ਮਿਲੇ ਤਾਂ ਸਮਰਾਲਾ ਤਹਿਸੀਲਦਾਰ ਵੱਲੋਂ ਇਹ ਮਾਮਲਾ ਐਸਡੀਐਮ ਸਮਰਾਲਾ ਕੋਲ ਭੇਜਣ ਬਾਰੇ ਕਿਹਾ ਜਿਸ ਕਾਰਨ ਅੱਜ ਇਹ ਮਾਮਲਾ ਪੱਕ ਗਿਆ। ਇਸ ਸੰਬੰਧ ਦੇ ਵਿੱਚ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਨੇ ਕਿਹਾ ਕਿ ਮੇਰੇ ਕੋਲ ਇਹ ਮਾਮਲਾ ਆਇਆ ਸੀ ਅਤੇ ਕਾਗਜ਼ਾਂ ਦੇ ਵਿੱਚ ਲਿਖਿਆ ਗਿਆ ਸੀ ਕਿ ਇਸ ਜਮੀਨ ਦਾ ਕੁਰਸੀਨਾਮਾ ਨਹੀਂ ਹੋਇਆ ਹੈ ਇਸ ਕਰਕੇ ਮੈਂ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ ਸੀ ਨਾਇਬ ਤਹਿਸੀਲਦਾਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਰਿਸ਼ਵਤ ਦੇ ਸੰਬੰਧਿਤ ਵਿੱਚ ਮੇਰੇ ਕੋਲ ਆਵੇਗੀ ਤਾਂ ਮੈਂ ਜਾਂਚ ਕਰਨ ਤੋਂ ਬਾਅਦ ਕਾਰਵਾਈ ਕਰਾਂਗਾ।
 

Source babushahi