ਲੋੜ ਪਈ ਤਾਂ ਪੰਜਾਬ ’ਚ ਕੰਗਣਾ ਦੀ ਫਿਲਮ ਐਮਰਜੰਸੀ ’ਤੇ ਪਾਬੰਦੀ ਲਾਵਾਂਗੇ: ਮੀਤ ਹੇਅਰ
- Admin Default
- 31 Aug, 2024 00:16
ਲੋੜ ਪਈ ਤਾਂ ਪੰਜਾਬ ’ਚ ਕੰਗਣਾ ਦੀ ਫਿਲਮ ਐਮਰਜੰਸੀ ’ਤੇ ਪਾਬੰਦੀ ਲਾਵਾਂਗੇ: ਮੀਤ ਹੇਅਰ
ਚੰਡੀਗੜ੍ਹ
ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਹੈ ਕਿ ਜੇਕਰ ਲੋੜ ਪਈ ਤਾਂ ਫਿਲਮੀ ਅਦਾਕਾਰਾ ਕੰਗਣਾ ਰਣੌਤ ਦੀ ਵਿਵਾਦਾਂ ਵਿਚ ਘਿਰੀ ਫਿਲਮ ’ਐਮਰਜੰਸੀ’ ’ਤੇ ਪੰਜਾਬ ਵਿਚ ਪਾਬੰਦੀ ਲਗਾਈ ਜਾਵੇਗੀ। ਉਹ ਬੀਤੇ ਕੱਲ੍ਹ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਦੱਸਣਯੋਗ ਹੈ ਕਿ ਪੰਜਾਬ ਵਿਚ ਫਿਲਮ ’ਐਮਰਜੰਸੀ’ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਹ ਜਥੇਬੰਦੀਆਂ ਦਾਅਵਾ ਕਰ ਰਹੀਆਂ ਹਨ ਕਿ ਫਿਲਮ ਵਿਚ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ।
Source babushahi







