ਸਿੱਧੂ ਮੂਸੇਵਾਲੇ ਦੇ ਪਿਤਾ ਦੇ ਗੰਨਮੈਨ ਆਪਸ 'ਚ ਭਿੜੇ
- Admin Default
- 31 Aug, 2024 02:07
Breaking News
ਸਿੱਧੂ ਮੂਸੇਵਾਲੇ ਦੇ ਪਿਤਾ ਦੇ ਗੰਨਮੈਨ ਆਪਸ 'ਚ ਭਿੜੇ
ਚੰਡੀਗੜ੍ਹ
ਸਿੱਧੂ ਮੂਸੇਵਾਲਾ ਦੇ ਪਿੰਡਾ ਬਲਕੌਰ ਸਿੱਧੂ ਦੇ ਗੰਨਮੈਨ ਆਪਸ ਵਿਚ ਭਿੜਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ, ਇਸ ਝੜਪ ਵਿਚ ਇਕ ਗੰਨਮੈਨ ਜ਼ਖਮੀ ਹੋ ਗਿਆ ਹੈ। ਜਾਣਕਾਰੀ ਮੁਤਾਬਿਕ, ਲੰਘੀ ਰਾਤ ਗੰਨਮੈਨ ਗੁਰਦੀਪ ਸਿੰਘ ਅਤੇ ਅਰੁਣ ਕੁਮਾਰ ਆਪਸ ਵਿਚ ਭਿੜ ਗਏ। ਜਾਣਕਾਰੀ ਇਹ ਵੀ ਹੈ ਕਿ, ਗੁਰਦੀਪ ਤੇ ਅਰੁਣ ਵਲੋਂ ਪਹਿਲਾਂ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਇਨ੍ਹਾਂ ਗੰਨਮੈਨਾਂ ਵਿਚਾਲੇ ਇਹ ਘਟਨਾ ਕਿਉਂ ਵਾਪਰੀ, ਇਸ ਬਾਰੇ ਪਤਾ ਲੱਗਣਾ ਹਾਲੇ ਬਾਕੀ ਹੈ।
Source babushahi







