:

ਤਰਨਤਾਰਨ 'ਚ ਚੋਰਾਂ ਦੀ ਦਹਿਸ਼ਤ: ਇੱਕੋ ਰਾਤ ਬਣਾਇਆ 4 ਦੁਕਾਨਾਂ ਨੂੰ ਨਿਸ਼ਾਨਾ, ਲੱਖਾਂ ਦਾ ਸਮਾਨ ਚੋਰੀ


ਤਰਨਤਾਰਨ 'ਚ ਚੋਰਾਂ ਦੀ ਦਹਿਸ਼ਤ: ਇੱਕੋ ਰਾਤ ਬਣਾਇਆ 4 ਦੁਕਾਨਾਂ ਨੂੰ ਨਿਸ਼ਾਨਾ, ਲੱਖਾਂ ਦਾ ਸਮਾਨ ਚੋਰੀ

ਤਰਨਤਾਰਨ

- ਸਥਾਨਕ ਤਰਨਤਾਰਨ ਸ਼ਹਿਰ ਦੀ ਮੁੱਖ ਰੋਡ ਉੱਪਰ ਮੌਜੂਦ ਮੋਬਾਈਲ ਫੋਨ ਸਮੇਤ 4 ਦੁਕਾਨਾਂ ਨੂੰ ਅਣਪਛਾਤੇ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਹੈ। ਚੋਰਾਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੈਮਰਿਆਂ ਦੀਆਂ ਤਾਰਾਂ ਨੂੰ ਤੋੜ ਦਿੱਤਾ ਗਿਆ। ਇਸ ਵਾਰਦਾਤ ਵਿੱਚ ਚੋਰਾਂ ਨੇ ਇਲੈਕਟਰੋਨਿਕਸ ਦੀ ਦੁਕਾਨ, ਆਰਕੀਟੈਕਟ, ਮੋਬਾਇਲ ਰਿਪੇਅਰ ਸੈਂਟਰ ਅਤੇ ਦੋ ਹੋਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਚੋਰੀ ਦੀ ਵਾਰਦਾਤ ਨੇ ਦੁਕਾਨਦਾਰਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ। ਇਸ ਚੋਰੀ ਸਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਮੌਕੇ ਤੇ ਜਾ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


Source babushahi