:

ਘਰ ਦੇ ਬਾਹਰ ਮਿਲੀ ਨੌਜਵਾਨ ਦੀ ਸ਼ੱਕੀ ਹਾਲਤ ਚ ਲਾਸ਼


ਘਰ ਦੇ ਬਾਹਰ ਮਿਲੀ ਨੌਜਵਾਨ ਦੀ ਸ਼ੱਕੀ ਹਾਲਤ ਚ ਲਾਸ਼

ਲੁਧਿਆਣਾ

ਕੁਮਕਲਾਂ ਦੇ ਮਾਨਗੜ੍ਹ ਇਲਾਕੇ 'ਚ ਇੱਕ ਵਿਅਕਤੀ ਦੀ ਲਾਸ਼ ਉਸਦੇ ਕਮਰੇ ਦੇ ਬਾਹਰ ਸ਼ੱਕੀ ਹਾਲਾਤਾਂ ਵਿੱਚ ਪਈ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਤ ਕਿਸ ਕਾਰਨਾਂ ਕਰਕੇ ਹੋਈ, ਇਸ ਬਾਰੇ ਅਜੇ ਕੁਝ ਵੀ ਜਾਣਕਾਰੀ ਦਾ ਪਤਾ ਨਹੀਂ ਲੱਗ ਸਕਿਆ ਹੈ।  ਮ੍ਰਿਤਕ ਨੌਜਵਾਨ ਦੀ ਪਹਿਚਾਣ  ਰਾਮਪ੍ਰਤਾਪ (30) ਵਜੋਂ ਹੋਈ ਹੈ।ਪੁਲਿਸ ਵਲੋਂ  ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।  ਰਾਮ ਪ੍ਰਤਾਪ ਪਿਛਲੇ 4 ਸਾਲਾਂ ਤੋਂ ਲੁਧਿਆਣਾ ਵਿੱਚ ਕੰਮ ਕਰ ਰਿਹਾ ਹੈ।  ਪਿੰਡ ਵਿੱਚ ਉਸ ਦੇ ਦੋ ਬੱਚੇ ਹਨ। ਦੱਸਿਆ ਜਾ ਰਿਹਾ ਰਾਤ ਨੂੰ ਕੁਝ ਨੌਜਵਾਨ ਰਾਮਪ੍ਰਤਾਪ ਨੂੰ ਬੇਸੁੱਧ ਹਾਲਤ ਚ ਛੱਡ ਕੇ ਫਰਾਰ ਹੋ ਗਏ

ਇਸ ਸੰਬੰਧੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


Source babushahi