:

ਅੰਮ੍ਰਿਤਸਰ ਕੇਂਦਰੀ ਜੇਲ ਤੋਂ 6 ਪਾਕਿਸਤਾਨੀ ਕੈਦੀ ਰਿਹਾਅ


ਅੰਮ੍ਰਿਤਸਰ ਕੇਂਦਰੀ ਜੇਲ ਤੋਂ 6 ਪਾਕਿਸਤਾਨੀ ਕੈਦੀ ਰਿਹਾਅ

ਦੇਰ ਰਾਤ ਪਾਕਿਸਤਾਨ ਦੇ ਹਵਾਲੇ ਕੀਤੇ ਗਏ ਕੈਦੀ- ਹੇਮੰਤ ਸ਼ਰਮਾ 

ਅੰਮ੍ਰਿਤਸਰ

ਅੰਮ੍ਰਿਤਸਰ ਕੇਂਦਰੀ ਜੇਲ ਵਿੱਚ ਬੰਦ ਛੇ ਪਾਕਿਸਤਾਨੀ ਕੈਦੀ ਜੋ ਕਿ ਬੀਤੇ ਲੰਮੇ ਸਮੇਂ ਤੋਂ ਦੇਸ਼ ਵਾਪਸੀ ਦੇ ਇੰਤਜ਼ਾਰ ਵਿੱਚ ਸਨ, ਨੂੰ ਬੀਤੇ ਕੱਲ ਰਿਹਾਅ ਕਰ ਦਿੱਤਾ ਗਿਆ। ਜੇਲ ਸੁਪਰਡੈਂਟ ਸ੍ਰੀ ਹਿੰਮਤ ਸ਼ਰਮਾ ਨੇ ਦੱਸਿਆ ਕਿ ਉਕਤ ਕੈਦੀ ਰਿਹਾਅ ਕਰਨ ਲਈ ਭਾਰਤ ਸਰਕਾਰ ਜਰੀਏ ਲਗਾਤਾਰ ਪਾਕਿਸਤਾਨ ਨਾਲ ਸੰਪਰਕ ਬਣਾਇਆ ਗਿਆ,  ਜਿੱਥੋਂ ਉਹਨਾਂ ਦੀ ਸ਼ਨਾਖਤ ਹੋਣ ਉਪਰੰਤ ਸਾਰੀ ਕਾਨੂੰਨੀ ਅਤੇ ਕੂਟਨੀਤਿਕ ਜਰੂਰਤਾਂ ਪੂਰੀਆਂ ਕਰਦੇ ਹੋਏ ਕੱਲ ਸਵੇਰੇ ਇੰਨਾ ਕੈਦੀਆਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ।

ਜਿੱਥੋਂ ਪੁਲਿਸ ਨੇ ਇਹਨਾਂ ਨੂੰ ਆਈਸੀਪੀ ਅਟਾਰੀ ਜਰੀਏ ਦੇਰ ਰਾਤ ਪਾਕਿਸਤਾਨ ਦੇ ਹਵਾਲੇ ਕੀਤਾ।  ਉਹਨਾਂ ਦੱਸਿਆ ਕਿ ਇਹਨਾਂ ਕੈਦੀਆਂ ਵਿੱਚ ਮੁਹੰਮਦ ਇਖਲਾਕ, ਅੱਲਾ ਬਖਸ਼ ਮਸੀਹ , ਫਕੀਰ ਹੁਸੈਨ,  ਅਕਬਰ ਮਸੀਹ,  ਤਾਰਕ ਮਹਿਮੂਦ ਅਤੇ ਵਸੀਮ ਇਰਸ਼ਾਦ ਸ਼ਾਮਿਲ ਸਨ।  ਉਹਨਾਂ ਦੱਸਿਆ ਕਿ ਇਹ ਸਾਰੇ ਵੱਖ-ਵੱਖ ਕੇਸਾਂ ਵਿੱਚ ਜੇਲ ਵਿੱਚ ਕੈਦ ਸਨ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media