:

ਦਿਨ - ਦਿਹਾੜੇ ਵੱਡੀ ਲੁੱਟ ਦੀ ਦਾ ਸ਼ਿਕਾਰ ਹੋਇਆ ਕੰਪਿਊਟਰ ਸੈਂਟਰ ਮਾਲਕ


ਦਿਨ - ਦਿਹਾੜੇ ਵੱਡੀ ਲੁੱਟ ਦੀ ਦਾ ਸ਼ਿਕਾਰ ਹੋਇਆ ਕੰਪਿਊਟਰ ਸੈਂਟਰ ਮਾਲਕ  

ਗੁਰਦਾਸਪੁਰ 

ਗੁਰਦਾਸਪੁਰ ਦੇ ਪਿੰਡ ਖਹਿਰਾ ਕਲਾ ਵਿਖੇ ਬੀਤੇ  ਚਿੱਟੇ ਦਿਨ ਇੱਕ ਕੰਪਿਊਟਰ ਸੈਂਟਰ ਤੇ ਆਏ 6 ਨਕਾਬਪੋਸ਼ ਨੌਜਵਾਨਾਂ ਵਲੋ 2 ਲੱਖ ਰੁਪਏ ਦੇ ਕਰੀਬ ਨਕਦੀ, ਇੱਕ ਲੈਪਟਾਪ ਅਤੇ 5 ਮੋਬਾਈਲ ਹਥਿਆਰਾਂ ਦੀ ਨੋਕ ਤੇ ਉਸ ਦੀ ਦੁਕਾਨ ਵਿੱਚ ਵੜ ਕੇ ਲੁੱਟ ਲੈ ਗਏ ਸਨ। ਉਥੇ ਹੀ ਪੀੜਤ ਦੁਕਾਨਦਾਰ ਜੁਗਰਾਜ ਸਿੰਘ ਨੇ ਕੈਮਰੇ ਦੇ ਸਾਹਮਣੇ ਆ ਕੇ ਹੁਣ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ । ਉੱਤੇ ਹੀ ਜੁਗਰਾਜ ਸਿੰਘ ਵੱਲੋਂ ਘਟਨਾ ਦੇ ਪ੍ਰਤੱਖ ਦਰਸ਼ੀ ਇੱਕ ਗ੍ਰਾਹਕ ਨੂੰ ਵੀ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਹੈ ।

ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾ ਆਪਣੇ ਸੈਂਟਰ ਚ ਆਪਣਾ ਕੰਮ ਕਰ ਰਹੇ ਸਨ ਕਿ ਅਚਾਨਕ ਦੋ ਮੋਟਰਸਾਈਕਲਾ ਤੇ ਸਵਾਰ ਹੋ ਆਏ 6 ਨੌਜਵਾਨਾਂ ਚੋ ਦੋ ਬਾਹਰ ਖੜੇ ਰਹੇ ਜਦਕਿ ਤਿੰਨ ਨਕਾਬਪੋਸ਼ ਨੌਜਵਾਨ ਅੰਦਰ ਦਾਖਿਲ ਹੋਕੇ ਪਿਸਤੌਲ ਦੀ ਨੋਕ ਤੇ ਉਸ ਕੋਲੋ ਕਰੀਬ ਦੋ ਲੱਖ ਰੁਪਏ ਦੀ ਨਕਦੀ , ਪੰਜ ਮੋਬਾਈਲ ਫ਼ੋਨ ਜਿਨਾਂ ਵਿੱਚੋਂ 3 ਗ੍ਰਾਹਕਾਂ ਦੇ ਸਨ ਅਤੇ ਲੈਪਟਾਪ ਦੀ ਲੁੱਟ ਕਰ ਫਰਾਰ ਹੋ ਗਏ। ਪੀੜਤ ਦੁਕਾਨਦਾਰ ਨਾਲ ਮੌਜੂਦ ਇਲਾਕਾ ਨਿਵਾਸੀਆਂ ਅਨੁਸਾਰ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ ਜੇਕਰ ਪੁਲਿਸ ਵੱਲੋਂ ਲੁਟੇਰੇ ਜਲਦੀ ਹੀ ਗਿਰਫਤਾਰ ਨਾ ਕੀਤੇ ਗਏ ਤਾਂ ਉਹ ਸੜਕਾਂ ਤੇ ਉਤਰ ਲਈ ਮਜਬੂਰ ਹੋ ਜਾਣਗੇ। 

 ਉਧਰ ਡੀਐਸਪੀ ਫਤਿਹਗੜ੍ਹ ਚੂੜੀਆ ਸੁਖਪਾਲ ਸਿੰਘ ਨੇ ਦੱਸਿਆ ਕੀ ਉਹਨਾਂ ਵਲੋ ਮੌਕੇਂ ਤੇ ਜਾ ਕੇ ਖੁਦ ਸਾਰੀ ਤਫਤੀਸ਼ ਕੀਤੀ ਹੈ ਕੇਸ ਦਰਜ ਕੀਤਾ ਗਿਆ ਹੈ ਅਤੇ ਵੱਖ ਵੱਖ ਪਹਿਲੂਆਂ ਤੇ ਜਾਂਚ ਜਾਰੀ ਹੈ। ਕੁਝ ਕਲੂ ਮਿਲੇ ਹਨ ਅਤੇ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ । 

Source babushahi