:

ਬਰਨਾਲਾ–ਐਸਜੀਪੀਸੀ ਦੀ ਕਾਰਵਾਈ ਨਾਲ ਬੱਸ ਸਟੈਂਡ ਕੋਲ ਮਾਹੌਲ ਹੋਇਆ ਤਨਾਓਪੂਰਨ


ਬਰਨਾਲਾ–ਐਸਜੀਪੀਸੀ ਦੀ ਕਾਰਵਾਈ ਨਾਲ ਬੱਸ ਸਟੈਂਡ ਕੋਲ ਮਾਹੌਲ ਹੋਇਆ ਤਨਾਓਪੂਰਨ 

ਬੱਸ ਸਟੈਂਡ ਕੋਲ ਮਾਰਕੀਟ ਦੀਆਂ ਦੁਕਾਨਾਂ ਬੰਦ ਕਰਾਉਣ ਪਹੁੰਚੇ ਐਸਜੀਪੀਸੀ ਮੈਂਬਰ ਅਤੇ ਨਹਿੰਗ ਸਿੰਘ


ਬਰਨਾਲਾ

 ਬੱਸ ਸਟੈਂਡ ਬਰਨਾਲਾ ਦੇ ਕੋਲ ਐਸਜੀਪੀਸੀ ਵੱਲੋਂ ਦਿਨ ਚੜਦੇ ਕੀਤੀ ਕਾਰਵਾਈ ਨਾਲ ਮਾਰਕੀਟ ਵਿੱਚ ਮਾਹੌਲ ਤਨਾਓਪੂਰਨ ਹੋ ਗਿਆ। ਐਸਜੀਪੀਸੀ ਦੇ ਮੈਂਬਰਾਂ ਨੇ ਕੁਝ ਦੁਕਾਨਾਂ ਨੂੰ ਆ ਕੇ ਤਾਲੇ ਲਗਾ ਦਿੱਤੇ ਆ ਕੇ ਤਾਲੇ ਲਗਾ ਦਿੱਤੇ। ਐਸਜੀਪੀਸੀ ਅਤੇ ਇੱਕ ਡੇਰੇ ਵਿੱਚ ਦੁਕਾਨਾਂ ਦੀ ਅਤੇ ਹੋਰ ਪ੍ਰਾਪਰਟੀ ਦੀ ਮਲਕੀਅਤ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਕਾਰਨ ਇਹ ਘਟਨਾ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਹਨਾਂ ਦੁਕਾਨਾਂ ਤੋਂ ਪਹਿਲਾਂ ਕਿਰਾਇਆ ਐਸਜੀਪੀਸੀ ਵੱਲੋਂ ਇਕੱਠਾ ਕੀਤਾ ਜਾਂਦਾ ਸੀ ਲੇਕਿਨ ਬਹੁਤ ਸਾਰੇ ਦੁਕਾਨਦਾਰਾਂ ਨੇ ਕੁਝ ਸਮਾਂ ਪਹਿਲਾਂ ਕਿਰਾਇਆ ਮਹੰਤ ਪਿਆਰਾ ਸਿੰਘ ਦੇ ਡੇਰੇ ਵਿੱਚ ਜਮਾ ਕਰਵਾਉਣਾ ਸ਼ੁਰੂ ਕਰ ਦਿੱਤਾ। ਕਿਉਂਕਿ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਹੁਣ ਉਹ ਮਾਲਕ ਬਣ ਗਏ ਹਨ ਜਿਸ ਦੇ ਚਲਦਿਆਂ ਮਾਹੌਲ ਤਨਾਓ ਪੂਰਨ ਬਣਿਆ ਹੋਇਆ ਹੈ। ਐਸਜੀਪੀਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਜੋ ਕਿਰਾਇਆ ਦੇ ਰਿਹਾ ਹੈ ਉਸ ਦੀ ਦੁਕਾਨ ਬੰਦ ਨਹੀਂ ਹੋਵੇਗੀ। ਕੋਈ ਗੱਲ ਨਹੀਂ ਮੌਕੇ ਤੇ ਭਾਰੀ ਸੰਖਿਆ ਵਿੱਚ ਪੁਲਿਸ ਬਲ ਪਹੁੰਚ ਗਿਆ। 

ਕੀ ਹੈ ਮਸਲਾ– ਡੇਰੇ ਅਤੇ ਐਸਜੀਪੀਸੀ ਵਿਚਕਾਰ ਕਰੋੜਾਂ ਰੁਪਏ ਦੀ ਪ੍ਰੋਪਰਟੀ ਦੇ ਮਲਕੀਤ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।  ਅੱਛਾ ਦੋਨੇ ਹੀ ਧਿਰਾਂ ਦਾਅਵਾ ਕਰ ਰਹੀਆਂ ਹਨ ਕਿ ਪ੍ਰੋਪਰਟੀ ਦੇ ਅਸਲੀ ਮਾਲਕ ਉਹ ਹਨ। ਹੁਣ ਵਿਵਾਦ ਲਗਾਤਾਰ ਗਹਿਰਾ ਰਿਹਾ ਹੈ। 


ਤਾਜ਼ਾ ਖ਼ਬਰਾਂ
Gallery
Tags
Social Media