:

ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਵਪਾਰੀ ਨੂੰ ਲੁੱਟਿਆ


ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਵਪਾਰੀ ਨੂੰ ਲੁੱਟਿਆ

ਅੰਮ੍ਰਿਤਸਰ

: ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਨਜ਼ਦੀਕ ਚੌਂਕ ਪਰਾਗ ਦਾਸ ਜਿੱਥੇ ਕਿ ਲੁਟੇਰਿਆਂ ਵੱਲੋਂ ਸੋਨਾ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਦਰਬਾਰ ਸਾਹਿਬ ਨਜ਼ਦੀਕ ਪਰਾਗ ਦਾਸ ਚੌਂਕ ਦੇ ਕੋਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ।

ਉਹਨਾਂ ਦੱਸਿਆ ਕਿ ਰੁਪੇਸ਼ ਸੈਨੀ ਤੇ ਮੁਕੇਸ਼ ਸੈਨੀ ਨਾਮ ਦੇ ਦੋ ਭਰਾ ਸੋਨਾ ਕੋਰੀਅਰ ਕਰਨ ਦਾ ਕੰਮ ਕਰਦੇ ਹਨ ਅਤੇ ਮੁਕੇਸ਼ ਸੈਨੀ ਰੋਜ਼ਾਨਾ ਦੀ ਤਰ੍ਹਾਂ ਵੱਖ ਵਖ ਦੁਕਾਨਦਾਰਾਂ ਤੋਂ ਸੋਨਾ ਲੈ ਕੇ ਕੋਰੀਅਰ ਕਰਨ ਲਈ ਗੁਰੂ ਬਾਜ਼ਾਰ ਜਾ ਰਿਹਾ ਸੀ । ਇਸ ਦੌਰਾਨ ਜਦੋਂ ਉਹ ਪਰਾਗਦਾਸ ਚੌਂਕ ਦੇ ਨਜ਼ਦੀਕ ਪਹੁੰਚਿਆ ਤਾਂ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਉਸ ਕੋਲੋਂ ਸੋਣਾ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸੋਨਾ ਕਿੰਨੀ ਕੁਆਂਟਿਟੀ 'ਚ ਹੈ ਇਸ ਬਾਰੇ ਪਤਾ ਨਹੀਂ ਚੱਲ ਸਕਿਆ ਲੇਕਿਨ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਜਲਦ ਹੀ ਪੁਲਿਸ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਵੇਗੀ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media