:

Big Breaking– ਕੇਜਰੀਵਾਲ ਹੁਣ ਨਹੀਂ ਰਹਿਣਗੇ ਦਿੱਲੀ ਦੇ ਮੁੱਖ ਮੰਤਰੀ


Big Breaking– ਕੇਜਰੀਵਾਲ ਹੁਣ ਨਹੀਂ ਰਹਿਣਗੇ ਦਿੱਲੀ ਦੇ ਮੁੱਖ ਮੰਤਰੀ 

ਨਵੀਂ ਦਿੱਲੀ

 ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨਹੀਂ ਰਹਿਣਗੇ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜ ਮਹੀਨੇ ਬਾਕੀ ਹਨ। ਕੇਜਰੀਵਾਲ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਅਸਤੀਫਾ ਦੇਣ ਦਾ ਐਲਾਨ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਮੈਨੂੰ ਦੋਸ਼ੀ ਠਹਿਰਾਇਆ ਗਿਆ ਹੈ ਲੇਕਿਨ ਹੁਣ ਮੈਂ ਵੋਟਾਂ ਵਿੱਚ ਜਨਤਾ ਦੀ ਕਚਹਿਰੀ ਵਿੱਚ ਜਾਵਾਂਗਾ ਜੇ ਮੈਨੂੰ ਚੁਣਿਆ ਗਿਆ ਤਾਂ ਮੈਂ ਮੁੱਖ ਮੰਤਰੀ ਬਣਾਗਾ।

 ਦੱਸ ਦਈਏ ਕਿ ਸੁਪਰੀਮ ਕੋਰਟ ਨੇ ਸ਼ਰਤਾਂ ਦੇ ਤਹਿਤ ਉਹਨਾਂ ਨੂੰ ਜਮਾਨਤ ਦਿੱਤੀ ਸੀ। 177 ਦਿਨਾਂ ਬਾਅਦ ਉਹ ਜੇਲ ਤੋਂ ਬਾਹਰ ਆਏ ਸਨ। ਪਰ ਉਹਨਾਂ ਦੀ ਜਮਾਨਤ ਵਿੱਚ ਸ਼ਰਤ ਸੀ ਕਿ ਨਾ ਤਾਂ ਉਹ ਦਿੱਲੀ ਦੇ ਮੁੱਖ ਮੰਤਰੀ ਦਫਤਰ ਜਾ ਸਕਣਗੇ ਅਤੇ ਨਾ ਹੀ ਕਿਸੇ ਫਾਈਲ ਤੇ ਸਾਈਨ ਕਰ ਸਕਣਗੇ। ਉਹਨਾਂ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਜਾਵੇਗਾ। ਵਿਧਾਇਕ ਨਵਾਂ ਮੁੱਖ ਮੰਤਰੀ ਚੁਣਨਗੇ।

ਤਾਜ਼ਾ ਖ਼ਬਰਾਂ
Gallery
Tags
Social Media