:

ਚੰਡੀਗੜ੍ਹ ਬੰਬ ਬਲਾਸਟ ਮਾਮਲਾ: ਮੁਲਜ਼ਮਾਂ ਨੂੰ ਅੱਜ ਫੇਰ ਅਦਾਲਤ 'ਚ ਕੀਤਾ ਪੇਸ਼: 20 ਸਤੰਬਰ ਤੱਕ ਮਿਲਿਆ ਪੁਲਿਸ ਨੂੰ ਰਿਮਾਂਡ


ਚੰਡੀਗੜ੍ਹ ਬੰਬ ਬਲਾਸਟ ਮਾਮਲਾ: ਮੁਲਜ਼ਮਾਂ ਨੂੰ ਅੱਜ ਫੇਰ ਅਦਾਲਤ 'ਚ ਕੀਤਾ ਪੇਸ਼: 20 ਸਤੰਬਰ ਤੱਕ ਮਿਲਿਆ ਪੁਲਿਸ ਨੂੰ ਰਿਮਾਂਡ 

- ਦਿੱਲੀ ਤੋਂ ਕੀਤਾ ਗਿਆ ਗ੍ਰਿਫਤਾਰ 

ਅੰਮ੍ਰਿਤਸਰ

ਚੰਡੀਗੜ੍ਹ ਦੇ ਸੈਕਟਰ 10 ਵਿੱਚ ਹੋਏ ਹੈਂਡ ਗਰਨੇਡ ਮਾਮਲੇ ਦੇ ਵਿੱਚ ਪੁਲਿਸ ਨੂੰ ਸਫਲਤਾਵਾਂ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਪੁਲਿਸ ਵੱਲੋਂ ਲਗਾਤਾਰ ਹੀ ਇਹਨਾਂ ਦੇ ਰਿਮਾਂਡ ਵੀ ਹਾਸਿਲ ਕੀਤੇ ਜਾ ਰਹੇ ਹਨ ਇਸ ਲੜੀ ਦੇ ਤਹਿਤ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਚਾਰ ਆਰੋਪੀਆਂ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਹੈ ਅਤੇ ਉਹਨਾਂ ਦਾ ਰਿਮਾਂਡ ਲਏ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਇੱਕ ਵਾਰ ਫਿਰ ਦੋ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਮਾਨਯੋਗ ਕੋਰਟ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਅਤੇ 20 ਤਰੀਕ ਤੱਕ ਰਿਮਾਂਡ ਲਿਆ ਗਿਆ। 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਚਾਰ ਲੋਕਾਂ ਦੀ ਗਿਰਿਫਤਾਰੀ ਇਸ ਕੇਸ ਦੇ ਵਿੱਚ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਅਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਨਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਵੀ ਚੈੱਕ ਕਰ ਰਹੇ ਹਾਂ ਤਾਂ ਜੋ ਕਿ ਸਾਨੂੰ ਹੋਰ ਵੀ ਇਹਨਾਂ ਤੋਂ ਇਨਪੁੱਟ ਪ੍ਰਾਪਤ ਹੋ ਸਕੇ। ਹੁਣ ਲੱਗਿਆ ਕਿ ਜੋ ਸੈਕਟਰ 10 ਦੇ ਵਿੱਚ ਜੋ ਬੰਬ ਬਲਾਸਟ ਹੋਇਆ ਹੈ ਉਸ ਨੂੰ ਲੈ ਕੇ ਇਹਨਾਂ ਤੋਂ ਪੁੱਛ ਕੇ ਕੀਤੀ ਜਾ ਰਹੀ ਕਿਉਂਕਿ ਉਹ ਇੱਕ ਸੈਪਰੇਟ ਮਾਮਲਾ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media