:

ਮੁੰਬਈ ਜਾ ਰਹੀ ਰੇਲਗੱਡੀ 'ਚ ਸੱਪ, ਯਾਤਰੀ ਸੀਟ ਛੱਡ ਭੱਜੇ


ਮੁੰਬਈ ਜਾ ਰਹੀ ਰੇਲਗੱਡੀ 'ਚ ਸੱਪ, ਯਾਤਰੀ ਸੀਟ ਛੱਡ ਭੱਜੇ

ਮੁੰਬਈ

ਰੇਲਗੱਡੀ ਵਿਚ ਸਵਾਰ ਮੁਸਾਫਰ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਪਰਲੇ ਪਾਸੇ ਦੀ ਬਰਥ 'ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇਕ ਲੰਮਾ ਸੱਪ ਲਿਪਟਿਆ ਹੋਇਆ ਹੈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈੱਸ 'ਚ ਵਾਪਰੀ। ਕੋਚ ਨੰਬਰ ਜੀ-17 'ਚ ਸੱਪ ਨੂੰ ਦੇਖ ਕੇ ਦਹਿਸ਼ਤ ਫੈਲ ਗਈ। ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉਧਰ ਭਜਣ ਲਗੇ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media