:

ਲੰਬੜਦਾਰ ਦਾ ਫ਼ੌਜੀ ਵੱਲੋਂ ਗੋਲੀਆਂ ਮਾਰ ਕੇ ਕਤਲ


ਲੰਬੜਦਾਰ ਦਾ ਫ਼ੌਜੀ ਵੱਲੋਂ ਗੋਲੀਆਂ ਮਾਰ ਕੇ ਕਤਲ

ਕੱਥੂਨੰਗਲ ਦੇ ਨਜ਼ਦੀਕ ਪੈਂਦਾ ਪਿੰਡ ਸਰਹਾਲਾ ਮੌਜੂਦਾ ਲੰਬਰਦਾਰ ਦੇ ਮਾਰੀਆਂ ਗੋਲੀਆਂ 

ਸਕੂਲ ਦੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਹੋਇਆ ਸੀ ਝਗੜਾ, ਛੋਟੇ ਬੱਚਿਆਂ ਦੀ ਲੜਾਈ ਬਣ ਗਈ ਖੂਨੀ ਝੜਪ 

ਅੰਮ੍ਰਿਤਸਰ

ਅੰਮ੍ਰਿਤਸਰ ਦੇ ਕੱਥੂਨੰਗਲ ਦੇ ਨਾਲ ਲੱਗਦੇ ਪਿੰਡ ਸਰਹਾਲਾ ਵਿਖੇ ਮੌਜੂਦਾ ਲੰਬੜਦਾਰ ਨੂੰ ਉਸਦੇ ਹੀ ਪਿੰਡ ਵਾਲੇ ਇੱਕ ਫੌਜੀ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਸਕੂਲ ਦੇ ਵਿੱਚ ਛੋਟੇ ਬੱਚਿਆਂ ਦੀ ਲੜਾਈ ਹੋਈ ਸੀ, ਉਸ ਲੜਾਈ ਨੂੰ ਲੈ ਕੇ ਲੰਬਰਦਾਰ ਦੇ ਉੱਪਰ ਇੱਕ ਫੌਜੀ ਵੱਲੋਂ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਚਾਰ ਤੋਂ ਪੰਜ ਗੋਲੀਆਂ ਲੰਬਰਦਾਰ ਦੇ ਲੱਗੀਆਂ ਜਿਸ ਨੂੰ ਜੇਰੇ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਸੀ, ਜਿਥੇ ਜੇਰੇ ਇਲਾਜ ਲੰਬੜਦਾਰ ਦਮ ਤੋੜ ਗਿਆ। ਦੂਜੇ ਪਾਸੇ ਪੁਲਿਸ ਦੇ ਵਲੋਂ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Source babushahi 

ਤਾਜ਼ਾ ਖ਼ਬਰਾਂ
Gallery
Tags
Social Media