:

ਪਸ਼ੂਆਂ ਦੇ ਵਾੜੇ ਵਿੱਚ ਦਾਖਲ ਹੋ ਅਣਪਛਾਤੇ ਵਿਅਕਤੀ ਵੱਲੋਂ ਗਾਵਾਂ ਕੀਤੀਆਂ ਜ਼ਖ਼ਮੀ,,ਇਕ ਗਾਂ ਦੀ ਮੌਤ


ਪਸ਼ੂਆਂ ਦੇ ਵਾੜੇ ਵਿੱਚ ਦਾਖਲ ਹੋ ਅਣਪਛਾਤੇ ਵਿਅਕਤੀ ਵੱਲੋਂ ਗਾਵਾਂ ਕੀਤੀਆਂ ਜ਼ਖ਼ਮੀ,,ਇਕ ਗਾਂ ਦੀ ਮੌਤ

ਰੂਪਨਗਰ

ਰੋਪੜ ਸ਼ਹਿਰ ਦੇ ਮੇਨ ਬਜਾਰ ਵਿੱਚ ਇੱਕ ਪਸ਼ੂਆਂ ਦੇ ਵਾੜੇ ਵਿੱਚ ਦਾਖਲ ਹੋ ਅਣਪਛਾਤੇ ਵਿਅਕਤੀ ਵੱਲੋਂ ਉਥੇ ਬੱਝੀਆਂ 6 ਦੇ ਕਰੀਬ ਗਾਵਾਂ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਇੱਕ ਗਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਬੀਤੀ ਰਾਤ ਦੀ ਹੈ ਜਦੋਂ ਪਰਿਵਾਰ ਵਾਲੇ ਸ਼ਹਿਰ ਵਿੱਚ ਸਾਈਂ ਸੰਧਿਆ ਤੇ ਹਾਜ਼ਰੀ ਭਰਨ ਗਏ ਹੋਏ ਸਨ। ਮੌਕੇ ਉਤੇ ਪੁਲਿਸ ਵੱਲੋਂ ਪਹੁੰਚ ਕੇ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹਮਲਾਵਰ ਵੱਲੋਂ ਬੜੀ ਬੇਰਹਿਮੀ ਨਾਲ ਇਸ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਗਾਵਾਂ ਦੇ ਢਿੱਡ ਵਿੱਚ, ਲੱਤਾਂ ਉਤੇ ਅਤੇ ਥਣਾਂ ਉਤੇ ਤੇਜ਼ਧਾਰ ਹਥਿਆਰ ਨਾਲ ਕਈ ਕਈ ਵਾਰ ਕੀਤੇ ਗਏ ਹਨ। ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ।



Source babushahi 

ਤਾਜ਼ਾ ਖ਼ਬਰਾਂ
Gallery
Tags
Social Media