:

BREAKING: ਨਾਬਾਲਗ ਨੂੰ ਮਿਲਿਆ ਸਪੈਸ਼ਲ ਕੋਰਟ ਤੋਂ ਨਿਆ, ਕੋਰਟ ਨੇ ਦੋਸ਼ੀ ਨੂੰ ਸੁਣਾਈ 20 ਸਾਲ ਦੀ ਕੈਦ


BREAKING: ਨਾਬਾਲਗ ਨੂੰ ਮਿਲਿਆ ਸਪੈਸ਼ਲ ਕੋਰਟ ਤੋਂ ਨਿਆ, ਕੋਰਟ ਨੇ ਦੋਸ਼ੀ ਨੂੰ ਸੁਣਾਈ 20 ਸਾਲ ਦੀ ਕੈਦ

ਗੁਰਦਾਸਪੁਰ

ਸਪੈਸ਼ਲ ਕੋਰਟ ਤੋਂ ਨਬਾਲਿਗ ਨੂੰ ਨਿਆ ਮਿਲਿਆ ਹੈ। ਕੋਰਟ ਨੇ ਇੱਕ ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਡੀਐਲਐਸਏ ਨੂੰ ਹਦਾਇਤ ਕੀਤੀ ਗਈ ਕਿ ਨਾਬਾਲਗ਼ ਨੂੰ 5 ਲੱਖ ਰੁਪਏ ਹਰਜਾਨਾ ਦਿੱਤਾ ਜਾਵੇ। 

ਜਾਣਕਾਰੀ ਮੁਤਾਬਿਕ, 27 ਸਤੰਬਰ 2024 ਨੂੰ ਮਿਸ ਬਲਜਿੰਦਰ ਸਿਧੂ ਜੱਜ ਦੀ ਸਪੈਸ਼ਲ ਕੋਰਟ ਵਲੋਂ ਮੁਕੱਦਮਾ ਨੰਬਰ 70/21 ਥਾਣਾ ਧਾਰੀਵਾਲ, ਜੁਰਮ, 363,366,328,376 ਆਈ ਪੀ ਸੀ ਅਤੇ ਪੋਕਸੋ ਐਕਟ ਵਿੱਚ ਦੋਸ਼ੀ ਨਿਸ਼ਾਨ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। 

ਇਸ ਦੇ ਨਾਲ ਹੀ ਕੋਰਟ ਨੇ ਡੀਐਲਐਸਏ ਨੂੰ ਹਦਾਇਤ ਕੀਤੀ ਗਈ ਕਿ ਨਾਬਾਲਗ਼ ਨੂੰ 5 ਲੱਖ ਰੁਪਏ ਹਰਜਾਨਾ ਦਿੱਤਾ ਜਾਵੇ। ਇਸ ਕੇਸ ਦੀ ਪੈਰਵਾਈ ਸਰਕਾਰ ਵਲੋਂ ਹਰਦੀਪ ਕੁਮਾਰ ਐਡੀਸ਼ਨ ਪਬਲਿਕ ਪਰੋਸੀਕਿਊਟਰ ਵਲੋਂ ਕੀਤੀ ਗਈ। 


Source babushahi 

ਤਾਜ਼ਾ ਖ਼ਬਰਾਂ
Gallery
Tags
Social Media