:

ਫਰੀਦਾਬਾਦ 'ਚ ਸਿਲੰਡਰ ਫਟਣ ਕਾਰਨ ਡਿੱਗ ਗਈ ਛੱਤ, 3 ਮੌਤਾਂ


ਫਰੀਦਾਬਾਦ 'ਚ ਸਿਲੰਡਰ ਫਟਣ ਕਾਰਨ ਡਿੱਗ ਗਈ ਛੱਤ, 3 ਮੌਤਾਂ 


ਫਰੀਦਾਬਾਦ

ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਭਾਖੜੀ ਵਿੱਚ ਵੀਰਵਾਰ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ। ਸਿਲੰਡਰ ਫਟਣ ਕਾਰਨ ਘਰ ਦੀ ਛੱਤ ਡਿੱਗ ਗਈ ਅਤੇ ਮਲਬੇ ਹੇਠ ਦੱਬ ਕੇ ਦਾਦਾ-ਦਾਦੀ ਅਤੇ ਉਨ੍ਹਾਂ ਦੇ 14 ਸਾਲਾ ਪੋਤੇ ਦੀ ਮੌਤ ਹੋ ਗਈ। 
ਮਲਬਾ ਹਟਾਇਆ ਗਿਆ ਅਤੇ ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਤਿੰਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਤਿੰਨਾਂ ਦੀਆਂ ਲਾਸ਼ਾਂ ਨੂੰ ਬਾਦਸ਼ਾਹ ਖਾਨ ਸਿਵਲ ਹਸਪਤਾਲ 'ਚ ਰੱਖਿਆ ਗਿਆ ਹੈ। ਧਮਾਕੇ ਕਾਰਨ ਗੁਆਂਢੀ ਦੇ ਘਰ ਦੀ ਕੰਧ ਵੀ ਡਿੱਗ ਗਈ, ਜਿਸ ਕਾਰਨ 3 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


Source babushahi 

 

ਤਾਜ਼ਾ ਖ਼ਬਰਾਂ
Gallery
Tags
Social Media