:

Breaking: ਰੋਹਤਕ ਤੋਂ ਦਿੱਲੀ ਜਾ ਰਹੀ ਟਰੇਨ 'ਚ ਧਮਾਕਾ, ਅੱਗ ਲੱਗਣ ਕਾਰਨ 4 ਲੋਕ ਝੁਲਸੇ


Breaking: ਰੋਹਤਕ ਤੋਂ ਦਿੱਲੀ ਜਾ ਰਹੀ ਟਰੇਨ 'ਚ ਧਮਾਕਾ, ਅੱਗ ਲੱਗਣ ਕਾਰਨ 4 ਲੋਕ ਝੁਲਸੇ

ਚੰਡੀਗੜ੍ਹ

ਹਰਿਆਣਾ ਦੇ ਰੋਹਤਕ ਤੋਂ ਦਿੱਲੀ ਜਾ ਰਹੀ ਟਰੇਨ ਵਿੱਚ ਧਮਾਕਾ ਹੋਇਆ ਹੈ। ਜਿਸ ਕਾਰਨ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸਾਂਪਲਾ ਨੇੜੇ ਟਰੇਨ ਦੇ ਡੱਬਿਆਂ 'ਚ ਧਮਾਕਾ ਹੋਇਆ। ਜਿਸ ਕਾਰਨ ਅਚਾਨਕ ਅੱਗ ਲੱਗ ਗਈ। ਚਾਰ ਯਾਤਰੀਆਂ ਨੂੰ ਝੁਲਸਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਸੂਚਨਾ ਤੋਂ ਬਾਅਦ ਸਥਾਨਕ ਅਤੇ ਰੇਲਵੇ ਪੁਲਸ ਨੇ ਆ ਕੇ ਜਾਂਚ ਕੀਤੀ। ਐਫਐਸਐਲ ਟੀਮ ਨੇ ਮੌਕੇ ਤੋਂ ਸਬੂਤ ਵੀ ਇਕੱਠੇ ਕੀਤੇ ਹਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਕੋਈ ਵਿਅਕਤੀ ਸਲਫਰ ਅਤੇ ਪੋਟਾਸ਼ ਲੈ ਕੇ ਜਾ ਰਿਹਾ ਸੀ। ਜਿਸ ਕਾਰਨ ਧਮਾਕਾ ਹੋਇਆ। ਰੇਲਵੇ ਪੁਲਿਸ ਨੇ ਬੰਬ ਨਿਰੋਧਕ ਟੀਮ ਨੂੰ ਵੀ ਜਾਂਚ ਲਈ ਬੁਲਾਇਆ ਹੈ। ਦਿੱਲੀ ਤੋਂ ਵੀ ਇਕ ਟੀਮ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ। 


Source babushahi 

 

ਤਾਜ਼ਾ ਖ਼ਬਰਾਂ
Gallery
Tags
Social Media