:

ਅੱਜ ਤੋਂ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਧੀਆਂ


ਅੱਜ ਤੋਂ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਧੀਆਂ

ਨਵੀਂ ਦਿੱਲੀ

ਇਸ ਨੂੰ ਦੀਵਾਲੀ ਦਾ ਤੋਹਫ਼ਾ ਸਮਝ ਲਓ ਜਾਂ ਦੀਵਾਲੀ ਦੀ ਮਾਰ ਪਰ ਕੀਮਤਾਂ ਵੱਧ ਹੀ ਗਈਆਂ ਹਨ। ਦਰਅਸਲ ਅੱਜ 1 ਨਵੰਬਰ ਨੂੰ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕਰੀਬ 62 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇੰਡੀਅਨ ਆਇਲ ਵੱਲੋਂ ਜਾਰੀ ਤਾਜ਼ਾ ਦਰਾਂ ਅਨੁਸਾਰ ਦਿੱਲੀ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਅੱਜ ਤੋਂ 1802 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ 'ਚ 19 ਕਿਲੋ ਦੇ LPG ਗੈਸ ਸਿਲੰਡਰ ਦੀ ਕੀਮਤ 1911.50 ਰੁਪਏ ਹੋ ਗਈ ਹੈ। ਮੁੰਬਈ ਵਿੱਚ ਐਲਪੀਜੀ ਸਿਲੰਡਰ ਮਹਿੰਗਾ ਹੋ ਗਿਆ ਹੈ ਅਤੇ 1754.50 ਰੁਪਏ ਤੱਕ ਪਹੁੰਚ ਗਿਆ ਹੈ। ਉਥੇ ਹੀ, ਚੇਨਈ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1964.50 ਰੁਪਏ ਹੋ ਗਈ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media