:

ਦਿਵਾਲੀ ਦੀ ਰਾਤ ਸੱਜੀ ਸੀ ਜੂਏ ਦੀ ਮਹਿਫਿਲ ਪੈ ਗਿਆ ਲੁਟੇਰਿਆਂ ਦਾ ਝੁੰਡ


ਦਿਵਾਲੀ ਦੀ ਰਾਤ ਸੱਜੀ ਸੀ ਜੂਏ ਦੀ ਮਹਿਫਿਲ ਪੈ ਗਿਆ ਲੁਟੇਰਿਆਂ ਦਾ ਝੁੰਡ

ਅੰਨੇ ਵਾਹ ਗੋਲੀਆਂ ਚਲਾ ਕੇ ਲੁੱਟ ਕੇ ਲੈ ਕੇ ਜੂਏ ਦੀ ਸਾਰੀ ਰਕਮ 

ਗੁਰਦਾਸਪੁਰ 

ਇੱਕ ਪਾਸੇ ਜਿੱਥੇ ਹਲਕਾ ਡੇਰਾ ਬਾਬਾ ਨਾਨਕ ਚ ਜ਼ਿਮਨੀ ਚੋਣ ਅਖਾੜਾ ਭਖਿਆ ਹੋਇਆ ਹੈ ਤੇ ਲੋਕ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਵਿੱਚ ਮਗਨ ਹਨ, ਉੱਥੇ ਹੀ ਦਿਵਾਲੀ ਦੀ ਰਾਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਾਊਵਾਲ ਵਿੱਚ ਜੂਏ ਦੀ ਸੱਜੀ ਇੱਕ ਮਹਿਫਿਲ ਵਿੱਚ ਮੋਟਰਸਾਈਕਲਾਂ ਤੇ ਆਏ ਦਰਜੇ ਨਾਲ ਲੁਟੇਰਿਆਂ ਨੇ ਆ ਕੇ ਅੰਨੇ ਵਾਹ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਜੂਏ ਦੀ ਸਾਰੀ ਰਕਮ ਲੁੱਟ ਕੇ ਲੈ ਗਏ ।ਗੋਲੀਆਂ ਲੱਗਣ ਨਾਲ ਇੱਕ ਨੌਜਵਾਨ ਦੇ ਜ਼ਖ਼ਮੀ ਹੋ ਜਾਣ ਦੀ ਜਾਣਕਾਰੀ  ਸਾਹਮਣੇ ਆਈ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਊਵਾਲ ਚ ਮਾਤਾ ਰਾਣੀ ਮੰਦਿਰ ਨਜ਼ਦੀਕ ਕੁਝ ਨੌਜਵਾਨ ਜੂਆ ਖੇਡ ਰਹੇ ਸਨ, ਅਣਪਛਾਤੇ ਨੌਜਵਾਨ ਆਏ ਜੂਆ ਖੇਡ ਰਹੇ ਲੋਕਾਂ ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੂਏ ਵਿੱਚ ਇੱਕਠੀ ਹੋਈ ਰਕਮ ਲੁੱਟਕੇ ਭੱਜ ਗਏ।ਇਹਨਾ ਚੱਲੀਆਂ ਗੋਲੀਆਂ ਦੌਰਾਨ ਇੱਕ ਨੌਜਵਾਨ ਦੇ ਜਖਮੀ ਹੋਣ ਦੀ ਵੀ ਖਬਰ ਹੈ ਜਿਸ ਦੀ  ਪਹਿਚਾਣ ਕਮਲਦੀਪ ਸਿੰਘ ਪੁੱਤਰ ਜਸਕਮਲ ਸਿੰਘ ਪਿੰਡ ਰਾਊਵਾਲ ਵਜੋਂ ਹੋਈ ਹੈ ।ਜ਼ਖ਼ਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਇਲਾਜ ਅਧੀਨ ਹੈ।ਉਧਰ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪਿੰਡ ਲੱਗੇ ਕੈਮਰੇ ਖੰਗਾਲੇ ਜਾ ਰਹੇ ਹਨ। ਹਾਲਾਂਕਿ ਘਟਨਾ ਨਾਲ ਸੰਬੰਧਿਤ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਮੋਟਰਸਾਈਕਲਾਂ ਤੇ ਦਰਜਨਾਂ ਲੁਟੇਰੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media