:

ਤਰਨ ਤਾਰਨ : ਪਿੰਡ ਆਲਮਪੁਰ ਵਿਖੇ ਬੀਤੀ ਰਾਤ ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ


ਤਰਨ ਤਾਰਨ : ਪਿੰਡ ਆਲਮਪੁਰ ਵਿਖੇ ਬੀਤੀ ਰਾਤ ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ 

ਤਰਨ ਤਾਰਨ

ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, 10 ਤੋਲੇ ਦੇ ਕਰੀਬ ਗਹਿਣਾਂ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਚੋਰ ਰਫੂਚੱਕਰ ਹੋ ਗਏ ਹਨ  ।
ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਜਿਸ ਵਿੱਚ ਚੋਰ ਕੰਧ ਟੱਪ ਕੇ ਅਤੇ ਤਾਲੇ ਤੋੜ ਕੇ ਘਰ ਵਿੱਚ ਦਾਖਲ ਹੁੰਦੇ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ। ਪਰਿਵਾਰ ਨੇ ਦੱਸਿਆ ਕਿ ਚੋਰ ਲਗਭਗ ਦੋ ਘੰਟੇ ਘਰ ਦੇ ਅੰਦਰ ਰਹੇ ਹਨ ਅਤੇ ਇਥੇ ਹੀ ਉਨ੍ਹਾਂ ਵੱਲੋਂ ਚੋਰੀ ਕੀਤੇ ਗਹਿਣਿਆਂ ਦੀ ਵੰਡ ਕੀਤੀ ਗਈ ਹੈ। ਚੋਰਾਂ ਵੱਲੋਂ ਘਰ ਵਿੱਚ ਪਿਆ ਡਰਾਈ ਫਰੂਟ ਅਤੇ ਫਰਿੱਜ ਵਿੱਚ ਪਿਆ ਖਾਣਪੀਣ ਵਾਲਾ ਸਮਾਨ ਖਾਧਾ ਗਿਆ ਹੈ।  ਇਸ ਮੌਕੇ ਪੀੜਤ ਪਰਿਵਾਰਾਂ ਵੱਲੋਂ ਪੁਲੀਸ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media