- Home
- Crime
ਉੱਤਰ ਪ੍ਰਦੇਸ਼-ਦਿੱਲੀ ਦੇ ਵਕੀਲਾਂ ਦੀ ਅੱਜ ਹੜਤਾਲ
- Admin Default
- 04 Nov, 2024 05:13
ਉੱਤਰ ਪ੍ਰਦੇਸ਼-ਦਿੱਲੀ ਦੇ ਵਕੀਲਾਂ ਦੀ ਅੱਜ ਹੜਤਾਲ
ਉੱਤਰ ਪ੍ਰਦੇਸ਼
ਗਾਜ਼ੀਆਬਾਦ 'ਚ ਵਕੀਲਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਵਕੀਲ ਅੱਜ ਹੜਤਾਲ 'ਤੇ ਰਹਿਣਗੇ। ਬਾਰ ਐਸੋਸੀਏਸ਼ਨ ਨੇ ਐਤਵਾਰ ਸ਼ਾਮ ਨੂੰ ਹੰਗਾਮੀ ਮੀਟਿੰਗ ਬੁਲਾਈ। ਇਸ ਵਿਚ 29 ਅਕਤੂਬਰ ਨੂੰ ਵਾਪਰੀ ਘਟਨਾ ਦੇ ਸਬੰਧ ਵਿਚ ਗਾਜ਼ੀਆਬਾਦ ਦੇ ਜ਼ਿਲ੍ਹਾ ਜੱਜ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਅਤੇ ਜ਼ਖਮੀ ਵਕੀਲਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਮੰਗਾਂ ਪੂਰੀਆਂ ਨਾ ਹੋਣ ਤੱਕ ਹੜਤਾਲ 'ਤੇ ਰਹਿਣ ਦੀ ਚਿਤਾਵਨੀ ਵੀ ਦਿੱਤੀ ਗਈ। ਫਿਲਹਾਲ ਵਕੀਲ ਅੱਜ 4 ਨਵੰਬਰ ਨੂੰ ਹੜਤਾਲ 'ਤੇ ਰਹਿਣਗੇ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







