:

ਬਰਨਾਲਾ ਬੱਸ ਸਟੈਂਡ ਕੋਲ ਪ੍ਰਾਈਵੇਟ ਬੱਸ ਨੇ ਦੋ ਬਾਈਕ ਸਵਾਰਾਂ ਨੂੰ ਕੁਚਲਿਆ, ਦੋਨਾਂ ਦੀ ਮੌਤ


ਬਰਨਾਲਾ ਬੱਸ ਸਟੈਂਡ ਕੋਲ ਪ੍ਰਾਈਵੇਟ ਬੱਸ ਨੇ ਦੋ ਬਾਈਕ ਸਵਾਰਾਂ ਨੂੰ ਕੁਚਲਿਆ, ਦੋਨਾਂ ਦੀ ਮੌਤ 

ਬਰਨਾਲਾ 

ਬੱਸ ਸਟੈਂਡ ਬਰਨਾਲਾ ਕੋਲ ਬੁੱਧਵਾਰ ਸ਼ਾਮ ਨੂੰ ਦਰਦਨਾਕ ਹਾਦਸਾ ਵਾਪਰਿਆ ਹੈ। ਇੱਕ ਬੱਸ ਨੇ ਦੋ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਦੋਨਾਂ ਦੀ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ। ਫਿਲਹਾਲ ਦੋਨਾਂ ਦੀ ਪਹਿਚਾਨ ਨਹੀਂ ਹੋ ਸਕੀ ਹੈ। ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਨਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸ਼ਾਮ ਨੂੰ ਹੀ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਦੇ ਕੋਲ ਐਕਸੀਡੈਂਟ ਹੋਇਆ ਸੀ। ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜਖਮੀਆਂ ਨੂੰ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਹੁਣ ਉਹਨਾਂ ਨੂੰ ਪਤਾ ਲੱਗਾ ਹੈ ਕਿ ਦੋਨਾਂ ਦੀ ਮੌਤ ਹੋ ਗਈ ਹੈ। ਉਹਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।

ਤਾਜ਼ਾ ਖ਼ਬਰਾਂ
Gallery
Tags
Social Media